Monday, March 16, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਪਕੜ ਪ੍ਰੇਤਾਂ ਦੀ, ਸੁਨੇਹਾ, ਅਕਸ ਤੇ ਇਨਸਾਨੀ ਰੇਲ ਪੁਸਤਕਾਂ ਰਲੀਜ਼

ਸਮਰਾਲਾ, 22 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਇੱਕ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ PUNJ2206201914ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿੱਚ ਕੀਤੀ ਗਈ ਜਿਸ ਵਿੱਚ ਪੰਜਾਬੀ ਦੇ ਮਸ਼ਹੂਰ ਲੇਖਕ ਨਿੰਦਰ ਗਿੱਲ ਦੀਆਂ ਕਹਾਣੀਆਂ ਦੀ ਨਵੀਂ ਕਿਤਾਬ ‘ਪਕੜ ਪ੍ਰੇਤਾਂ ਦੀ’, ਦੀਪ ਦਿਲਬਰ ਵਲੋਂ ਸੰਪਾਦਿਤ ਪੁਸਤਕ ਲੜੀ ਨੰਬਰ 2 ‘ਸੁਨੇਹਾ’ ਅਤੇ ਲਾਜ ਨੀਲਮ ਸੈਣੀ ਦੀਆਂ ਕਵਿਤਾਵਾਂ ਦੀ ਕਿਤਾਬ ‘ਅਕਸ’ ਅਤੇ ਬਾਲ ਕਵਿਤਾਵਾਂ ਦੀ ਕਿਤਾਬ ‘ਇਨਸਾਨੀ ਰੇਲ’ ਰਿਲੀਜ਼ ਕੀਤੀਆਂ ਗਈਆਂ।
               ਨਿੰਦਰ ਗਿੱਲ ਦੀ ਕਿਤਾਬ ‘ਪਕੜ ਪ੍ਰੇਤਾਂ ਦੀ’ ਬਾਰੇ ਜਾਣਕਾਰੀ ਦਿੰਦਿਆਂ ਕਹਾਣੀਕਾਰ ਸੁਖਜੀਤ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਵਿਸ਼ਵ ਪੱਧਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਚਾਰ ਵੱਡੀਆਂ ਕਹਾਣੀਆਂ ਸ਼ਾਮਿਲ ਹਨ।ਇਹ ਕਿਤਾਬ ਲੇਖਕ ਨੇ ਕਹਾਣੀਕਾਰ ਮੇਜਰ ਮਾਂਗਟ ਦੇ ਨਾਂ ਕੀਤੀ ਹੈ ਅਤੇ ਦਿਲਦੀਪ ਪ੍ਰਕਾਸ਼ਨ ਸਮਰਾਲਾ ਨੇ ਇਸ ਨੂੰ ਬਹੁਤ ਖੂਬਸੂਰਤ ਢੰਗ ਨਾਲ਼ ਛਾਪਿਆ ਹੈ।ਪੁਸਤਕ ਲੜੀ ਨੰਬਰ 2 ‘ਸੁਨੇਹਾ’ ਬਾਰੇ ਇਸ ਦੇ ਸੰਪਾਦਕ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦਾ ਸੁਨੇਹਾ ਜਲ੍ਹਿਆਂਵਾਲ਼ਾ ਬਾਗ਼ ਖ਼ੂਨੀ ਕਾਂਡ ਸੌ ਸਾਲਾ ਸ਼ਤਾਬਦੀ ਨੂੰ ਸਰਮਪਿਤ ਹੈ ਅਤੇ ਇਸ ਸ਼ਤਾਬਦੀ ਵਰ੍ਹੇ ਵਿੱਚ ਇਹ ‘ਸੁਨੇਹਾ’ ਹਰ ਇਕ ਨੂੰ ਪੜ੍ਹਨਾ ਚਾਹੀਦਾ ਹੈ। ਇਸ ‘ਪੌਕਟ ਸਾਈਜ਼’ ਪੁਸਤਕ ਨੂੰ ਛਾਪਣ ਵਿੱਚ ਸਾਥੀ ਜਗਦੇਵ ਮਕਸੂਦੜਾ ਦਾ ਵਿਸ਼ੇਸ਼ ਸਹਿਯੋਗ ਰਿਹਾ।
                 ਇਸ ਵਿਸ਼ੇਸ਼ ਮੀਟਿੰਗ ਵਿੱਚ ਅਮਰੀਕਾ ਰਹਿੰਦੀ ਕਵਿਤਰੀ ਲਾਜ ਨੀਲਮ ਸੈਣੀ ਦੀਆਂ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕਾਵਿ ਸੰਗ੍ਰਹਿ ‘ਅਕਸ’ ਅਤੇ ਬਾਲ ਕਾਵਿ ਸੰਗ੍ਰਹਿ ‘ਇਨਸਾਨੀ ਰੇਲ’ ਸ਼ਾਮਿਲ ਹਨ। ਇਨ੍ਹਾਂ ਕਿਤਾਬਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਮੈਗਜ਼ੀਨ ‘ਰਾਗ’ ਦੇ ਸੰਪਾਦਕ ਅਜਮੇਰ ਸਿੱਧੂ ਨੇ ਦੱਸਿਆ ਕਿ ਲਾਜ ਨੀਲਮ ਸੈਣੀ ਇਕ ਪ੍ਰੌੜ ਕਵਿਤਰੀ ਹੈ ਭਾਵੇਂ ਲੇਖਿਕਾ ਵਿਦੇਸ਼ ਦੀ ਧਰਤੀ ’ਤੇ ਰਹਿੰਦੀ ਹੈ, ਪਰ ਉਸ ਦੀਆਂ ਕਵਿਤਾਵਾਂ ਵਿੱਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ ਅਤੇ ਉਸ ਦੀਆਂ ਬਾਲ ਕਵਿਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਜਿੱਥੇ ਵਿਦੇਸ਼ ਰਹਿੰਦੇ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ।ਉਥੇ ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਵਿੱਚ ਇਹ ਪੁਸਤਕ ਪਹੁੰਚਣੀ ਬਹੁਤ ਜ਼ਰੂਰੀ ਹੈ।ਜਿਸ ਵਿੱਚ ਚਿੱਤਰਕਾਰ ਦਰਸ਼ਨ ਸਿੰਘ ਟਿੱਬਾ ਬਰਨਾਲਾ (ਸਟੇਟ ਐਵਾਰਡ ਜੇਤੂ) ਨੇ ਬਹੁਤ ਹੀ ਖੂਬਸੂਰਤ ਚਿੱਤਰ ਬਣਾਏ ਹਨ।
              ਇਕੱਤਰਤਾ ਵਿੱਚ ਉਪਰੋਕਤ ਤੋਂ ਇਲਾਵਾ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ, ਮੀਤ ਪ੍ਰਧਾਨ ਗੁਰਭਗਤ ਗਿੱਲ ਭੈਣੀ ਸਾਹਿਬ, ਸਕੱਤਰ ਸੰਦੀਪ ਸਮਰਾਲਾ, ਕਹਾਣੀਕਾਰ ਮੁਖਤਿਆਰ ਸਿੰਘ, ਜਸਵੀਰ ਸਿੰਘ ਝੱਜ, ਬਲਵੰਤ ਮਾਂਗਟ, ਨਿਰਭੈ ਸਿੰਘ ਸਿੱਧੂ, ਜਰਨੈਲ ਮਾਂਗਟ ਰਾਮਪੁਰੀ, ਗੁਰਨਾਮ ਸਿੰਘ ਬਿਜਲੀ, ਅਵਤਾਰ ਸਿੰਘ ਉਟਾਲਾਂ, ਨੇਤਰ ਸਿੰਘ ਮੁੱਤੋਂ, ਮਾਸਟਰ ਪੁਖਰਾਜ ਸਿੰਘ ਘੁਲਾਲ, ਮਾਸਟਰ ਤਰਲੋਚਨ ਸਮਰਾਲਾ, ਕਮਲਜੀਤ ਨੀਲੋਂ, ਮਨਦੀਪ ਡਡਿਆਣਾ, ਅਮਰੀਕ ਸਿੰਘ ਸਾਗੀ, ਐਡਵੋਕੇਟ ਗਗਨਦੀਪ ਸ਼ਰਮਾ, ਗੁਰਤੇਜ਼ ਸਿੰਘ ਬਠਿੰਡਾ, ਮਨਜੀਤ ਘਣਗਸ, ਪਰਮ ਸਿਆਣ, ਅਮਨਦੀਪ ਸਿੰਘ ਆਜ਼ਾਦ, ਗੁਰਮੀਤ ਸਿੰਘ ਬਿਰਦੀ, ਗੁਰਸੇਵਕ ਸਿੰਘ ਢਿੱਲੋਂ, ਸੁਲੱਖਣ ਸਿੰਘ, ਤਰਨ ਸਿੰਘ ਬੱਲ, ਸਰਬਜੀਤ ਸਿੰਘ, ਤਰਨਜੀਤ ਸਿੰਘ ਮਾਂਗਟ, ਗੁਰਦੀਪ ਸਿੰਘ ਮਹੌਣ,  ਹਰਜਿੰਦਰ ਘਣਗਸ, ਕੇਵਲ ਸਿੰਘ ਮੰਜਾਲੀਆਂ, ਨਵਰਿੰਦਰ ਸਿੰਘ ਮੰਜਾਲੀਆਂ ਅਤੇ ਹਰਜਿੰਦਰ ਸਿੰਘ ਲੁਧਿਆਣਾ ਆਦਿ ਸ਼ਾਮਿਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply