Friday, July 4, 2025
Breaking News

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਲਗਾਇਆ ਇਕ ਰੋਜ਼ਾ ਯੋਗਾ ਕੈਂਪ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਪਹਿਲਾ ਸੁੱਖ ਨਿਰੋਗੀ ਕਾਯਾ’ ਦੇ ਵਿਚਾਰ ਨੂੰ PUNJ2206201915ਧਿਆਨ ’ਚ ਰੱਖਦਿਆਂ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਪ੍ਰਾਣਾਯਾਮ ਦੀ ਸਿਖਲਾਈ ਦੇਣ ਲਈ ਇਕ ਰੋਜ਼ਾ ਯੋਗ ਕੈਂਪ ਲਗਾਇਆ ਗਿਆ, ਜਿਸ ਵਿਚ ਪਤੰਜਲੀ ਯੋਗ ਪੀਠ ਸੰਸਥਾ ਤੋਂ ਅੰਮ੍ਰਿਤਸਰ ਦੇ ਮੁੱਖ ਪ੍ਰਚਾਰਕ ਰਮਨ ਭਾਰਦਵਾਜ ਨੇ ਕਾਲਜ ਪਹੁੰਚ ਕੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਯੋਗ ਅਤੇ ਪ੍ਰਾਣਾਯਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
    ਰਮਨ ਭਾਰਦਵਾਜ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਕਪਾਲਭਾਤੀ, ਅਨੂਲੋਮ ਵਿਲੋਮ ਤੋਂ ਇਲਾਵਾ ਬਸਤ੍ਰਿਕਾ ਆਸਨ, ਉਜਾਈ, ਸਰਵਾਂਗ, ਤਾੜ ਆਸਨ, ਚਕ੍ਰ ਆਸਨ, ਭੁਜੰਗ ਆਸਨ ਅਤੇ ਸਰਵਾਂਗ ਆਸਨ ਆਦਿ ਆਸਨਾਂ ਨੂੰ ਕਰਨ ਦਾ ਸਮਾਂ, ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਸਾਡੇ ਜੀਵਨ ਵਿੱਚ ਆਯੁਰਵੇਦ ਦੀ ਮਹੱਤਤਾ ਅਤੇ ਐਕਯੂਪ੍ਰੈਸ਼ਰ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਖਾਣ ਪੀਣ ਸ਼ੁੱਧ ਅਤੇ ਸਾਦਾ ਰੱਖਣ ਅਤੇ ਸਵਦੇਸ਼ੀ ਵਸਤੂਆਂ ਅਪਣਾਉਣ ਸੰਬੰਧੀ ਜੋਰ ਦਿੱਤਾ ਅਤੇ ਦੱਸਿਆ ਕਿ ਰੋਜ਼ ਪ੍ਰਾਣਾਯਾਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਕੈਂਪ ਪ੍ਰਤੀ ਕਾਲਜ ਦੇ ਵਿਦਿਆਰਥੀਆਂ ਵਿਚਕਾਰ ਵਿਸ਼ੇਸ਼ ਉਤਸਾਹ ਵੇਖਣ ਨੂੰ ਮਿਲਿਆ।
    ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਾਮੀ ਰਾਮਦੇਵ ਵੱਲੋਂ ਚਲਾਈ ਜਾ ਰਹੀ ਯੋਗਾ ਦੀ ਲਹਿਰ ਨਾਲ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੈ ਅਤੇ ਪ੍ਰਾਣਾਯਾਮ ਨੂੰ ਅਪਨਾ ਕੇ ਅਸੀਂ ਨਿਰੋਗੀ ਜੀਵਨ ਪ੍ਰਾਪਤ ਕਰ ਕੇ ਮਹਿੰਗੀਆਂ ਦਵਾਈਆਂ ਦੇ ਖਰਚਿਆਂ ਤੋਂ ਵੀ ਬਚ ਸਕਦੇ ਹਾਂ।ਪ੍ਰੋ. ਰਣਪ੍ਰੀਤ ਸਿੰਘ ਨੇ ਜੀਵਨ ਵਿੱਚ ਯੋਗਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ ਇਹ ਤੁਹਾਨੂੰ ਸੁਅੱਸਥ ਜਿੰਦਗੀ ਜਿਉਣ ਲਈ ਮਹੱਤਵਪੂਰਨ ਸਾਬਿਤ ਹੋਵੇਗਾ।
    ਇਸ ਮੌਕੇ ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਪ੍ਰਿੰਸ ਕੁਮਾਰ, ਪ੍ਰੋ. ਹਰਦੇਵ ਸਿੰਘ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਪਵਨਦੀਪ ਕੌਰ ਆਦਿ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।       

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply