Monday, March 16, 2026

ਨੌਜਵਾਨ ਲੇਖਕ ਗੁਰਪ੍ਰੀਤ ਤੰਗੌਰੀ ਦਾ ਲਿਖਿਆ ਗੀਤ `ਭਾਬੀਏ ਨੱਚ ਲੈ ਨੀਂ` ਹੋਇਆ ਰਿਲੀਜ

ਲੌਂਗੋਵਾਲ, 22 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੌਜਵਾਨ ਲੇਖਕ ਗੁਰਪ੍ਰੀਤ ਸਿੰਘ ਤੰਗੌਰੀ ਦਾ ਲਿਖਿਆ ਗੀਤ `ਭਾਬੀਏ ਨੱਚ ਲੈ ਨੀਂ` ਯੂ.ਕੇ ਐਂਜਲ PUNJ2206201916ਰਿਕਾਰਡ ਵਲੋਂ ਰਿਲੀਜ਼ ਕੀਤਾ ਗਿਆ।ਜਿਸ ਨੂੰ ਯੂ ਟਿਊਬ, ਫੇਸਬੁਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ `ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਲੇਖਕ ਗੁਰਪ੍ਰੀਤ ਸਿੰਘ ਤੰਗੌਰੀ ਵੱਲੋਂ ਲਿਖੇ ਇਸ ਗੀਤ ਨੂੰ ਉਘੇ ਗਾਇਕ ਅਮਰੀਕ ਜੱਸਲ ਅਤੇ ਯੂ.ਕੇ ਦੀ ਗਾਇਕਾ ਮਾਹੀ ਧਾਲੀਵਾਲ ਨੇ ਆਵਾਜ਼ ਦਿੱਤੀ ਹੈ ਅਤੇ ਗੀਤ ਦਾ ਸੰਗੀਤ ਯੂ.ਐਸ.ਏ ਤੋਂ ਟੀ.ਐਮ.ਟੀ ਨੇ ਤਿਆਰ ਕੀਤਾ ਹੈ।ਗੀਤ ਦੀ ਵੀਡੀਓ ਬਹੁਤ ਹੀ ਸਾਫ਼ ਸੁਥਰੀ ਬਣਾਈ ਗਈ ਹੈ ਅਤੇ ਇਸ ਵਿੱਚ ਕਈ ਉਘੇ ਕਲਾਕਾਰਾਂ ਨੇ ਵਧੀਆ ਕਿਰਦਾਰ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।
        `ਭਾਬੀਏ ਨੱਚ ਲੈ ਨੀ` ਗੀਤ ਨੂੰ ਇੱਕ ਭਰਵੇਂ ਸਮਾਗਮ ਵਿੱਚ ਰਿਲੀਜ਼ ਕੀਤਾ ਗਿਆ।ਇਸ ਮੌਕੇ ਗਾਇਕ ਅਮਰੀਕ ਜੱਸਲ ਨੇ ਕਿਹਾ ਕਿ ਇਹ ਇਕ ਪਰਿਵਾਰਕ ਗੀਤ ਹੈ।ਜਿਸ ਨੂੰ ਕਿ ਪਰਿਵਾਰ ਵਿੱਚ ਬਹਿ ਕੇ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸਾਫ਼ ਸੁਥਰੀ ਗਾਇਕੀ ਨੂੰ ਅੱਜ ਵੀ ਲੋਕ ਪਸੰਦ ਕਰਦੇ ਹਨ।
          ਗੀਤ ਦੇ ਲੇਖਕ ਗੁਰਪ੍ਰੀਤ ਸਿੰਘ ਤੰਗੋਰੀ ਨੇ ਦੱਸਿਆ ਕਿ ਭਾਬੀ ਅਤੇ ਦਿਓਰ ਦੇ ਰਿਸ਼ਤੇ ਨੂੰ ਅਕਸਰ ਸਾਡੇ ਪੰਜਾਬੀ ਗੀਤਾਂ ਵਿੱਚ ਕਈ ਵਾਰ ਭੰਡਿਆ ਜਾਂਦਾ ਹੈ, ਪਰ ਗੀਤ `ਭਾਬੀਏ ਨੱਚ ਲੈ ਨੀ` ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਦਿਓਰ ਅਤੇ ਭਰਜਾਈ ਦੇ ਪਵਿੱਤਰ ਰਿਸ਼ਤੇ ਦੇ ਸਹੀ ਅਰਥ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ।
ਗਾਇਕ ਅਮਰੀਕ ਜੱਸਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਸਾਫ਼ ਸੁਥਰੇ ਪਰਿਵਾਰਕ ਗੀਤ ਗਾਉਂਦੇ ਹਨ ਅਤੇ ਅੱਗੇ ਤੋਂ ਵੀ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਉਹੀ ਗੀਤ ਗਾਉਣ ਜੋ ਪਰਿਵਾਰ ‘ਚ ਬਹਿ ਕੇ ਸੁਣੇ ਤੇ ਦੇਖੇ ਜਾ ਸਕਣ। ਉਨ੍ਹਾਂ ਕਿਹਾ ਕਿ ਲੱਚਰਤਾ ਨੇ ਅੱਜ ਪੰਜਾਬੀ ਗਾਇਕੀ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ।ਅਜਿਹੇ ਵਿੱਚ `ਭਾਬੀਏ ਨੱਚ ਲੈ ਨੀਂ` ਵਰਗੇ ਗੀਤਾਂ ਦੀ ਸਖ਼ਤ ਲੋੜ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply