Monday, March 16, 2026

ਵਾਰਡ ਨੰਬਰ 6 ਦੇ ਕੌਂਸਲਰ ਦੀ ਚੋਣ ਜਿੱਤੇ ਅਕਾਲੀ ਹਮਇਤੀ ਅਸ਼ਵਨੀ ਕੁਮਾਰ ਮਿੱਠੂ

ਧੂਰੀ ਸ਼ਹਿਰ ਦੀ ਸੀਟ `ਤੇ ਜਿੱਤ ਅਕਾਲੀ ਦਲ ਲਈ ਸ਼ੁਭ ਸੰਕੇਤ
ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਦੀ ਮੌਤ ਤੋਂ ਬਾਅਦ ਵਾਰਡ ਨੰਬਰ 6 ਦੀ ਖਾਲੀ ਹੋਈ PUNJ2206201917ਕੌਂਸਲਰ ਦੀ ਸੀਟ `ਤੇ ਅਕਾਲੀ ਦਲ ਦੀ ਹਮਾਇਤ ਨਾਲ ਚੋਣ ਲੜੇ ਉਮੀਦਵਾਰ ਅਸ਼ਵਨੀ ਕੁਮਾਰ ਮਿੱਠੂ ਨੇ ਆਪਣੀ ਜਿੱਤ ਦਰਜ ਕਰਵਾਉਂਦਿਆਂ ਵਿਰੋਧੀ ਉਮੀਦਵਾਰ ਮੁਨੀਸ਼ ਜਿੰਦਲ ਰਿੰਕੂ ਨੂੰ 56 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
                   ਜ਼ਿਕਰਯੋਗ ਹੈ ਕਿ ਇਸ ਵਾਰਡ ਵਿੱਚ 3 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿੰਨਾਂ ਵਿੱਚੋਂ ਮੁਨੀਸ਼ ਜਿੰਦਲ ਰਿੰਕੂ ਦੂਜੇ ਨੰਬਰ ਤੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਪੀ ਗਰਗ ਐਡਵੋਕੇਟ ਤੀਜੇ ਨੰਬਰ `ਤੇ ਰਹੇ।ਸ਼ਹਿਰ ਧੂਰੀ ਜਿਸ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚੋਂ ਅਕਾਲੀ ਸਮਰੱਥਕ ਦਾ ਚੋਣ ਜਿੱਤਣਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਲਈ ਸ਼ੁਭ ਸੰਕੇਤ ਕਿਹਾ ਜਾ ਸਕਦਾ ਹੈ।
                   ਜਤਿੰਦਰ ਸਿੰਘ ਸੋਨੀ ਮੰਡੇਰ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਹਰੀ ਸਿੰਘ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਗਮਦੂਰ ਸਿੰਘ ਜਵੰਦਾ ਆਦਿ ਸੀਨੀਅਰ ਅਕਾਲੀ ਆਗੂਆਂ ਨੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਕੁਮਾਰ ਮਿੱਠੂ ਦੀ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਵੱਡੀ ਜਿੱਤ ਦੱਸਦਿਆਂ ਕਿਹਾ ਹੈ ਕਿ ਕਾਂਗਰਸ ਦੀ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਏ ਲੋਕ ਹੁਣ ਕਾਂਗਰਸ ਨੂੰ ਦੁਬਾਰਾ ਮੂੰਹ ਲਾਉਣ ਤੋਂ ਗੁਰੇਜ਼ ਕਰਨ ਲੱਗ ਪਏ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਪੰਜਾਬ ਵਿਚੋਂ ਕਾਂਗਰਸ ਦਾ ਪੂਰੀ ਤਰਾਂ ਸਫਾਇਆ ਕਰਨ ਲਈ ਕਾਹਲੇ ਬੈਠੇ ਹਨ।
                   ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਜੇਤੂ ਉਮੀਦਵਾਰ ਅਸ਼ਵਨੀ ਕੁਮਾਰ ਮਿੱਠੂ ਨੂੰ ਜੇਤੂ ਸਰਟੀਫੀਕੇਟ ਦਿੰਦਿਆਂ ਮੁਬਾਰਕਬਾਦ ਵੀ ਦਿੱਤੀ।ਇਸ ਮੌਕੇ ਅਮਰੀਕ ਸਿੰਘ ਕਾਲਾ, ਗੁਰਕੰਵਲ ਸਿੰਘ ਕੋਹਲੀ, ਮਨਜੀਤ ਬਖਸ਼ੀ ਸਾਬਕਾ ਡੀ.ਪੀ.ਆਰ.ਓ ਅਤੇ ਬੀਬੀ ਜਸਵਿੰਦਰ ਕੌਰ ਖਾਲਸਾ ਆਦਿ ਹਾਜਰ ਸਨ।

Check Also

ਵੇਰਕਾ ਕਾਲਜ ਦੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਲਗਾਇਆ ਗਿਆ ਇੱਕ ਰੋਜ਼ਾ ਕੈਂਪ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply