Thursday, August 27, 2026

ਯੋਗ ਸਰੀਰ ਨੂੰ ਤੰਦਰੁਸਤ ਬਣਾਉਣ ਅਤੇ ਬਿਮਾਰੀਆਂ ਦੇ ਖਾਤਮੇ `ਚ ਹੁੰਦਾ ਹੈ ਸਹਾਈ – ਬਾਬਾ ਜਗਤਾਰ ਸਿੰਘ

ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਯੋਗ ਸੰਸਥਾਨ ਅਤੇ ਮਾਨਵ ਕਲਿਆਣ ਯੋਗ ਟਰੱਸਟ ਵੱਲੋਂ ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ PUNJ2206201918ਯੋਗ ਕੈਂਪ ਲਗਾ ਕੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ, ਭਾਰਤੀ ਯੋਗ ਸੰਸਥਾਨ ਧੂਰੀ ਇਕਾਈ ਦੇ ਪ੍ਰਧਾਨ ਮਦਨ ਲਾਲ, ਗੁਰਦਿਆਲ ਨਿਰਮਾਣ ਆਦਿ ਵੱਲੋਂ ਯੋਗ ਪ੍ਰੇਮੀਆਂ ਨੂੰ ਯੋਗ ਆਸਨ ਤੇ ਪ੍ਰਣਾਯਾਮ ਦਾ ਅਭਿਆਸ ਕਰਵਾਇਆ ਗਿਆ।ਬਾਬਾ ਜਗਤਾਰ ਸਿੰਘ, ਮਦਨ ਲਾਲ, ਰੂਪ ਚੰਦ, ਹੰਸ ਰਾਜ ਗਰਗ ਆਦਿ ਨੇ ਦੱਸਿਆ ਕਿ ਯੋਗਾ ਨਾਲ ਜਿੱਥੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ, ਉੱਥੇ ਹੀ ਸ਼ਰੀਰ ਦੀਆਂ ਅਨੇਕਾਂ ਪੁਰਾਣੀਆਂ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।ਉਹਨਾਂ ਅੰਗਰੇਜ਼ੀ ਦਵਾਈਆਂ ਦੀ ਬਜਾਏ ਨੈਚੁਰੋਪੈਥੀ ਨਾਲ ਜੁੜਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੁਦਰਤੀ ਇਲਾਜ਼ ਪ੍ਰਣਾਲੀ ਕੁਦਰਤ ਦੀ ਦੇਣ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
                ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ, ਪਵਨ ਕੁਮਾਰ ਗਰਗ ਐਡਵੋਕੇਟ ਪ੍ਰਧਾਨ ਰਾਮ ਬਾਗ ਚੈਰੀਟੇਬਲ ਸੋਸਾਇਟੀ, ਰਾਮ ਕ੍ਰਿਸ਼ਨ, ਗੋਪਾਲ ਦਾਸ, ਸਤੀਸ਼ ਕੁਮਾਰ, ਸੁਨੀਲ ਬਾਂਸਲ, ਅਸ਼ੋਕ ਕੁਮਾਰ, ਭਾਰਤ ਭੂਸ਼ਨ, ਅੰਜੂ ਰਾਣੀ ਅਤੇ ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply