Sunday, August 2, 2026

ਖੇਡ ਵਿਭਾਗ ਨੇ ਸ਼੍ਰਮਦਾਨ ਮਿਸ਼ਨ ਤਹਿਤ ਜਿਮਨੇਜ਼ੀਅਮ ਹਾਲ ਤੇ ਬੈਡਮਿੰਟਨ ਕੋਰਟ ਦੀ ਕੀਤੀ ਸਫਾਈ

ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) –  ਜਿਲਾ ਪ੍ਰਸ਼ਾਸ਼ਨ ਵਲੋਂ ਚਲਾਏ ਗਏ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਤਹਿਤ ਡਿਪਟੀ PUNJ2306201906ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਵਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਜਿਮਨੇਜ਼ੀਅਮ ਹਾਲ ਅਤੇ ਬੈਡਮਿੰਟਨ ਕੋਰਟ ਦੀ ਸਫਾਈ ਕਰਵਾਈ ਗਈ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰਮਦਾਨ ਮਿਸ਼ਨ ਨੂੰ ਅੱਗੇ ਵਧਾਉੰਦਿਆ ਖੇਡ ਵਿਭਾਗ ਵਲੋਂ ਇਹ ਕਾਰਜ਼ ਕੀਤਾ ਗਿਆ ਹੈ।ਉਨ੍ਹਾਂ ਕਿ ਲੋਕਾਂ ਨੂੰ ਵੀ ਇਸ ਮਿਸ਼ਨ ਵਿਚ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਹਰ ਗਲੀ ਮੁਹੱਲੇ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਯਕੀਨੀ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਸ ਮਿਸ਼ਨ ਵਿਚ ਪੂਰੀ ਸ਼ਮੂਹਲੀਅਤ ਬਰਕਰਾਰ ਰਹੇਗੀ।
       ਜਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਗਿਣਤੀ ਦੌਰਾਨ ਜਿਮਨੇਜ਼ੀਅਮ ਹਾਲ ਕਾਫੀ ਧੂੜ ਮਿੱਟੀ ਨਾਲ ਭਰ ਗਿਆ ਸੀ।ਜਿਸ ਨੂੰ ਸਾਫ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦੇ ਹੁਕਮਾਂ ਸਦਕਾ ਅਜਿਹੇ ਨੇਕ ਕਾਰਜਾਂ ਵਿਚ ਯੋਗਦਾਨ ਕਰਨ ਦਾ ਮੌਕਾ ਮਿਲਦਾ ਹੈ ਜੋ ਕਿ ਸਾਡਾ ਆਪਣਾ ਨੈਤਿਕ ਫਰਜ਼ ਵੀ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਤੌਰ ਤੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਆਪਣੇ ਆਲੇ ਦੁਆਲੇ ਦੀ ਸੁੰਦਰਤਾ ਅਤੇ ਸਵੱਛਤਾ ਬਰਕਰਾਰ ਰੱਖਣੀ ਚਾਹੀਦੀ ਹੈ।

 

Check Also

ਪਿੰਡ ਮਲਕਪੁਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨਗੀਆਂ ਇੰਟਰਲਾਕਿੰਗ ਸੜਕਾਂ – ਕੈਬਨਿਟ ਮੰਤਰੀ ਈ.ਟੀ.ਓ

ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ …

Leave a Reply