Wednesday, September 23, 2026

ਸਿਵਲ ਹਸਪਤਾਲ ਮਾਨਸਾ ਵਿਖੇ ਵਨ ਸਟੋਪ ਸੈਂਟਰ ਸ਼ੁਰੂ

ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵਲੋਂ ਮਾਨਸਾ ਵਿਖੇ ਵਨ Human Healthਸਟੋਪ ਸੈਂਟਰ ਸ਼ੁਰੂ ਕੀਤਾ ਗਿਆ ਹੈ।ਵਨ ਸਟੋਪ ਸੈਂਟਰ ਦਾ ਉਦੇਸ਼ ਜਿਨਸੀ ਹਮਲੇ, ਘਰੇਲੂ ਹਿੰਸਾ, ਤਸਕਰੀ, ਸਤਿਕਾਰ ਨਾਲ ਸਬੰਧਤ ਜੁਰਮ, ਐਸਿਡ ਹਮਲੇ ਜਾਂ ਜਾਦੂ ਟੂਣੇ ਦੀ ਸ਼ਿਕਾਰ ਜਿਹੀਆਂ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਪੀੜਤ ਮਹਿਲਾਵਾਂ ਨੂੰ ਸਹਿਯੋਗ ਦੇਣਾ ਹੈ।
    ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਵਨ ਸਟੋਪ ਸੈਂਟਰ ਵਿਖੇ ਪੀੜਤ ਮਹਿਲਾ ਨੂੰ ਆਰਮਿਕ ਸੇਵਾ (ਦੁਰਘਟਨਾ ਸਥਾਨ ਤੋਂ ਵਨ ਸਟੋਪ ਸੈਂਟਰ ਤੱਕ ਲੈ ਕੇ ਆਉਣਾ, ਮੈਡੀਕਲ ਸੁਵਿਧਾ, ਪੀੜਤ ਮਹਿਲਾ ਨੂੰ ਐਫ.ਆਈ.ਆਰ, ਐਲ.ਸੀ.ਆਰ, ਡੀ.ਆਈ.ਆਰ ਦਰਜ ਕਰਵਾਉਣ ਵਿੱਚ ਸਹਾਇਤਾ, ਮਾਨਸਿਕ, ਸਮਾਜਿਕ ਸਲਾਹ, ਕਾਨੂੰਨੀ ਸਹਾਇਤਾ, ਵੀਡੀਓ ਕਾਨਫਰੰਸ ਸੁਵਿਧਾ ਦੇ ਨਾਲ-ਨਾਲ ਪੰਜ ਦਿਨ ਰਹਿਣ ਦੀ ਸੁਵਿਧਾ (ਪੀੜਤ ਮਹਿਲਾ ਆਪਣੇ ਬੱਚੇ ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦੇ ਲੜਕੇ ਨਾਲ ਰਹਿ ਸਕਦੀ ਹੈ) ਵਰਗੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ। ਪੀੜਤ ਮਹਿਲਾ ਵਨ ਸਟੋਪ ਸੈਂਟਰ ਸਵਾਇਨ ਫਲੂ ਵਾਰਡ ਸਿਵਲ ਹਸਪਤਾਲ ਮਾਨਸਾ ਜਾਂ ਫੋਨ 01652-233100 ਤੇ ਸੰਪਰਕ ਕਰ ਸਕਦੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply