ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲ਼ਹਿਰਾਗਾਗਾ ਦੇ ਸੌਰਵ ਗੋਇਲ ਕੰਪਲੈਕਸ ਵਿਖੇ ਯੋਗ ਦਿਵਸ ਦੇ
ਮੌਕੇ ਮਹਿਲਾ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ ਦੀ ਅਗਵਾਈ ਹੇਠ ਅਗਰਵਾਲ ਸਭਾ ਲਹਿਰਾਗਾਗਾ ਅਤੇ ਮੈਂਬਰ ਅਨੀਤਾ ਰਾਣੀ ਡਾ: ਮੀਨੂੰ ਗਰਗ ਉਘੇ ਸਮਾਜ ਸੇਵਕ ਸੁਨੀਲ ਗਰਗ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ।ਯੋਗ ਸ਼ਿਕਸ਼ਕ ਰੌਬਿਨ ਸ਼ਰਮਾ ਨੇ ਯੋਗ ਅਗਵਾਈ ਦੇ ਕੇ ਤੰਦਰੁਸਤ ਭਾਰਤ ਦੀ ਕਾਮਨਾ ਕੀਤੀ।ਸੂਬਾ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ ਨੇ ਰੋਗੀ ਵਿਅਕਤੀ ਨੂੰ ਪਰਿਵਾਰ ਅਤੇ ਸਮਾਜ ਤੇ ਬੋਝ ਦੱਸਦੇ ਹੋਏ ਕਿਹਾ ਕਿ ਤੰਦਰੁਸਤ ਵਿਅਕਤੀ ਹੀ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ।ਸਿਹਤ ਵਡਮੁੱਲਾ ਧਨ ਹੈ।ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media