Saturday, April 18, 2026

ਭਾਰਤ ਵਿਕਾਸ ਪਰਿਸ਼ਦ ਸੁਨਾਮ (ਐਸ.ਯੂ.ਐਸ) ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪਰਿਸ਼ਦ ਸੁਨਾਮ (ਐਸ.ਯੂ.ਐਸ), ਬ੍ਰਹਮਕੁਮਾਰੀਜ PUNJ2306201910ਆਸ਼ਰਮ ਸੁਨਾਮ ਅਤੇ ਪਤੰਜਲੀ ਯੋਗ ਸਮਿਤੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹੀਲਿੰਗ ਗਾਰਡਨ, ਸੁਨਾਮ ਵਿਖੇ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਪਰਿਸ਼ਦ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਜਨ. ਸਕੱਤਰ ਅਮਿਤ ਕੌਸ਼ਲ ਨੇ ਯੋਗ ਨਾਲ ਦੂਰ ਹੋਣ ਵਾਲੇ ਸਰੀਰਕ ਰੋਗਾਂ ਬਾਰੇ ਸਮਝਾਇਆ। ਯੋਗ ਰਿਸ਼ੀ ਪ੍ਰਭਾਤ ਜਿੰਦਲ, ਬਲਵਿੰਦਰ ਭਾਰਦਵਾਜ ਨੇ ਆਏ ਹੋਏ ਸਾਰੇ ਲੋਕਾਂ ਨੂੰ ਯੋਗਾ ਨਾਲ ਨਿਰੋਗ ਰਹਿਣ ਬਾਰੇ ਦੱਸਿਆ।ਲੋਕਾਂ ਨੂੰ ਫਲ ਫਰੂਟ ਵੰਡ ਕੇ ਫਾਸਟ ਫੂਡ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਗੋਪਾਲ ਸ਼ਰਮਾ ਅਤੇ ਅਸ਼ੋਕ ਵਰਮਾ ਨੇ ਆਏ ਹੋਏ ਸਾਰੇ ਲੋਕਾਂ ਨੂੰ ਯੋਗਾ ਨੂੰ ਸਿਰਫ਼ ਯੋਗ ਦਿਵਸ ਵਾਲੇ ਦਿਨ ਹੀ ਨਹੀਂ, ਬਲਕਿ ਹਰ ਰੋਜ਼ ਯੋਗ ਕਰਨ ਲਈ ਜਾਗਰੂਕ ਕੀਤਾ।ਸੂਰਜਕੁੰਡ ਸਰਵਹਿਤਕਾਰੀ ਵਿੱਦਿਆ ਮੰਦਿਰ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਾਮ ਸੁੰਦਰ ਚੋਪੜਾ, ਵੇਦ ਕਪੂਰ, ਲੀਲ੍ਹ ਕੁਮਾਰ, ਐਡਵੋਕੇਟ ਸੁਭਾਸ਼, ਭਰਤ ਹਰੀ ਸ਼ਰਮਾ, ਹਰੀ ਪ੍ਰਸਾਦ, ਪ੍ਰਸ਼ੋਤਮ ਵਸ਼ਿਸ਼ਟ, ਕੇ. ਬਲਰਾਜ, ਮਨਪ੍ਰੀਤ ਬਾਂਸਲ, ਵਿਕਰਮ ਗਰਗ ਵਿਕੀ ਆਦਿ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply