Saturday, April 18, 2026

ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਮਨਾਇਆ ਇੰਟਰਨੈਸ਼ਨਲ ਯੋਗਾ ਦਿਵਸ

ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਪੋਰਟਸ ਅਥਾਰਟੀ ਆਫ਼ ਇੰਡੀਆ ਸਾਈ ਸੈਂਟਰ ਮਸਤੂਆਣਾ PUNJ2306201911ਸਾਹਿਬ ਵਿਖੇ ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬਾਲੀਆਂ ਦੀ ਨਿਗਰਾਨੀ ਹੇਠ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ।150 ਦੇ ਕਰੀਬ ਵੱਖ ਵੱਖ ਖਿਡਾਰੀ ਤੇ ਖਿਡਾਰਨਾਂ ਤੋਂ ਇਲਾਵਾ ਸਮੂਹ ਸਟਾਫ਼ ਅਤੇ ਕੋਚਾਂ ਨੇ ਵੀ ਇਸ ਵਿਚ ਭਾਗ ਲਿਆ।ਯੋਗਾ ਦਿਵਸ ਨੂੰ ਮਨਾਉਣ ਵਾਸਤੇ ਯੋਗ ਗੁਰੂ ਤ੍ਰਿਲੋਕੀ ਨਾਥ ਸੰਗਰੂਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।ਉਨਾਂ ਨੇ ਖਿਡਾਰੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ।ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਸਪੋਰਟਸ ਵਿੱਚ ਯੋਗਾ ਬਹੁਤ ਜ਼ਰੂਰੀ ਹੈ।ਚੰਗੇ ਖਿਡਾਰੀਆਂ ਤੇ ਪੜ੍ਹਾਈ ਵਿੱਚ ਵਧੀਆ ਨੰਬਰ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਵੀ ਕੀਤਾ ਗਿਆ।
 ਬੱਚਿਆਂ ਦੇ ਹੋਸਟਲ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਵੀ ਲਗਾਏ ਗਏ।ਇਸ ਮੌਕੇ ਕੋਚ ਲਾਭ ਸਿੰਘ, ਰਣਜੀਤ ਸਿੰਘ, ਹਰੀਕੇਸ਼, ਅਨੀਤਾ ਸ਼ਰਮਾ, ਹਰਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਮੌਜ਼ੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply