ਧੂਰੀ, 26 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਵੂਮੈਨ ਅੱਗਰਵਾਲ ਸਭਾ ਧੂਰੀ ਵੱਲੋਂ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਵਿਖੇ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ `ਚ ਸਕੂਲੀ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਦੀ ਸਿਖਲਾਈ ਦੇਣ ਲਈ ਇੱਕ 7 ਦਿਨਾਂ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜੂਡੋ ਕਰਾਟੇ ਕੋਚ ਜਗਸੀਰ ਵਰਮਾ ਨੇ ਆਪਣੇ ਸਹਿਯੋਗੀ ਕੋਚ ਸਾਥੀਆਂ ਨਾਲ ਮਿਲ ਕੇ ਲੜਕੀਆਂ ਨੂੰ ਜੂਡੋ ਕਰਾਟੇ ਆਦਿ ਦੀ ਟਰੇਨਿੰਗ ਦੇ ਕੇ ਸੈਲਫ ਡਿਫੈਂਸ ਕਰਨ ਦੀ ਸਿਖਲਾਈ ਦਿੱਤੀ।ਵੂਮੈਨ ਅੱਗਰਵਾਲ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਨੇ ਦੱਸਿਆ ਕਿ ਲੜਕੀਆਂ ਦੇ ਮਨੋਬਲ ਵਿੱਚ ਵਾਧਾ ਕਰਨ ਅਤੇ ਮਨਚਲੇ ਨੌਜਵਾਨਾਂ ਵੱਲੋਂ ਲੜਕੀਆਂ ਨਾਲ ਛੇੜ-ਛਾੜ ਕਰਨ ਵਾਲੇ ਅਨਸਰਾਂ ਦਾ ਮੂੰਹਤੋੜ ਜਵਾਬ ਦੇਣ ਲਈ ਸਕੂਲੀ ਵਿਦਿਆਰਥਣਾਂ ਨੂੰ ਇਸ 7 ਰੋਜਾ ਕੈਂਪ ਵਿੱਚ ਸੈਲਫ ਡਿਫੈਂਸ ਦੀ ਟਰੇਨਿੰਗ ਦਿਲਵਾਈ ਗਈ ਹੈ ਤਾਂ ਜੋ ਵਿਦਿਆਰਥਣਾਂ ਲੋੜ ਪੈਣ `ਤੇ ਘਬਰਾਉਣ ਦੀ ਬਜਾਏ ਮੁਕਾਬਲਾ ਕਰਕੇ ਆਪਣੀ ਸੁਰੱਖਿਆ ਯਕੀਨੀ ਬਣਾ ਸਕਣ।
ਇਸ ਮੌਕੇ ਕੋਚ ਜਗਸੀਰ ਵਰਮਾ, ਉਹਨਾਂ ਦੇ ਸਾਥੀਆਂ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਅੱਗਰਵਾਲ ਵੂਮੈਨ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media