ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਮਾਲ ਰੋਡ ਵਿਖੇ ਦੁਬਾਰਾ ਪਏ ਟੋਏ ਦੇ ਸਬੰਧ ਵਿਚ ਨਗਰ ਨਿਗਮ ਅਤੇ ਪੀ.ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿਚ ਸ. ਹਰਬੀਰ ਸਿੰਘ ਕਮਿਸ਼ਨਰ, ਕੋਮਲ ਮਿੱਤਲ, ਵਧੀਕ ਕਮਿਸ਼ਨਰ, ਨਿਤੀਸ਼ ਸਿੰਗਲਾ, ਸੰਯੂਕਤ ਕਮਿਸ਼ਨਰ, ਅਨੁਰਾਗ ਮਹਾਜਨ, ਨਿਗਰਾਨ ਇੰਜੀ., ਸੰਦੀਪ ਸਿੰਘ, ਕਾ:ਕਾ:ਇੰਜੀ., ਅਸ਼ਵਨੀ ਕੁਮਾਰ, ਕਾ. ਕਾ. ਇੰਜੀ., ਸੰਜੈ ਕੰਵਰ, ਕਾ. ਕਾ. ਇੰਜੀ., ਮਨਜੀਤ ਸਿੰਘ, ਏ.ਈ, ਰਾਜੇਸ਼ ਕੁਮਾਰ, ਜੇ.ਈ ਅਤੇ ਪੀ.ਡਬਲਿਊ ਡੀ. ਵਿਭਾਗ ਵਲੋਂ ਉਹਨਾਂ ਦੇ ਨਿਗਰਾਨ ਇੰਜੀ. ਸੁਖਦੇਵ ਸਿੰਘ ਅਤੇ ਕਾ.ਕਾ. ਇੰਜੀ. ਇੰਦਰਜੀਤ ਸਿੰਘ ਸ਼ਾਮਿਲ ਹੋਏ।
ਮੀਟਿੰਗ ਦੇ ਸ਼ੁਰੂਆਤ ਵਿਚ ਮੇਅਰ ਨੇ ਹਾਜ਼ਰ ਹੋਏ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਵਿਚ ਹਦਾਇਤਾਂ ਕੀਤੀਆਂ ਕਿ ਨਗਰ ਵਾਸੀਆਂ ਨੇ ਉਹਨਾਂ ਨੂੰ ਸ਼ਹਿਰ ਦੀ ਸੇਵਾ ਲਈ ਮੇਅਰ ਚੁਣਿਆ ਹੈ ਅਤੇ ਇਹ ਉਹਨਾਂ ਦਾ ਫਰਜ਼ ਹੈ ਕਿ ਨਗਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਉਹ ਪਹਿਲ ਦੇ ਆਧਾਰ ਤੇ ਕਰਵਾਉਣ ਇਸ ਲਈ ਮਾਲ ਰੋਡ ਵਿਖੇ ਜਿਹੜੀ ਦੁਬਾਰਾ ਸੜ੍ਹਕ ਧਸੀ ਹੈ ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾ ਕੇ ਜਨਤਾ ਲਈ ਖੋਲ ਦਿੱਤਾ ਜਾਵੇ।ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ੍ਰੀ ਅਨੁਰਾਗ ਮਹਾਜਨ ਨੇ ਦੱਸਿਆ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਪੀ.ਡਬਲਿਊ.ਡੀ ਵਿਭਾਗ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਅਧੀਨ ਸਟਾਰਮ ਸੀਵਰੇਜ਼ ਵੀ ਉਹਨਾਂ ਵਲੋਂ ਹੀ ਪਾਇਆ ਗਿਆ ਹੈ, ਪਰ ਇਹ ਸਟਾਰਮ ਸੀਰਵੇਜ਼ ਸਿਸਟਮ ਵਿਚ ਖਾਮੀਆਂ ਕਾਰਣ ਮਾਲ ਰੋਡ ਦੀ ਸੜਕ ਬਾਰ-ਬਾਰ ਧਸ ਰਹੀ ਹੈ ਪਹਿਲਾਂ ਵੀ ਪਿਛਲੇ ਸਾਲ ਮਾਲ ਰੋਡ ਤੇ ਪਏ ਟੋਏ ਨੂੰ ਨਗਰ ਨਿਗਮ ਵਲੋਂ ਆਪਣੇ ਫੰਡ ਲਗਾਕੇ ਲੋਕਾਂ ਦੀ ਸੁਵਿਧਾ ਲਈ ਮੁਰੰਮਤ ਕੀਤਾ ਗਿਆ ਸੀ ।ਜਦਕਿ ਡਿਊਟੀ ਪੀ.ਡਬਲਿਊ.ਡੀ ਵਿਭਾਗ ਦੀ ਸੀ।ਇਸ ਸਬੰਧੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਲੋਂ ਵੀ ਆਪਣੀ ਇੰਨਕੁਆਰੀ ਵਿਚ ਵੀ ਪੀ.ਡਬਲਿਊ.ਡੀ. ਵਿਭਾਗ ਨੂੰ ਹੀ ਜਿੰਮੇਵਾਰ ਠਹਿਰਾਇਆ ਗਿਆ ਹੈ।ਮੇਅਰ ਨੇ ਕਿਹਾ ਕਿ ਪਬਲਿਕ ਸਿਰਫ ਇਹ ਜਾਣਦੀ ਹੈ ਕਿ ਸ਼ਹਿਰ ਵਿਚ ਇਕ ਮੇਅਰ ਹੀ ਹੈ ਜਿਸ ਵਲੋਂ ਸ਼ਹਿਰ ਦੇ ਸਾਰੇ ਕੰਮ ਕਰਵਾਏ ਜਾਂਦੇ ਹਨ ਉਹ ਇਹ ਨਹੀਂ ਜਾਣਦੇ ਕਿ ਪੀ.ਡਬਲਿਊ.ਡੀ ਵਿਭਾਗ ਕਿਹੜਾ ਹੈ ਉਹਨਾਂ ਸਮਸਤ ਅਧਿਕਾਰੀਆਂ ਨੁੰ ਹਦਾਇਤਾਂ ਕੀਤੀਆਂ ਕਿ ਅਸੀ ਸਿਰਫ਼ ਪੀ.ਡਬਲਿਊ.ਡੀ ਵਿਭਾਗ ਦੀ ਜਿੰਮੇਵਾਰੀ ਨਾ ਸਮੱਝਦੇ ਹੋਏ ਆਪਣੀ ਦੇਖ ਰੇਖ ਵਿਚ ਟੈਕਨੀਕਲ ਸਟਾਫ ਦੀ ਮਦਦ ਨਾਲ ਇਸ ਦਾ ਕੋਈ ਢੁਕਵਾਂ ਹਲ ਲੱਭ ਕੇ ਇਹ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ ਤਾਂ ਜੋ ਇਹ ਸਮੱਸਿਆ ਬਾਰ-ਬਾਰ ਨਾ ਆਵੇ।ਸਗੋਂ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਉਹਨਾਂ ਦੀ ਸਰਕਾਰੀ ਕੋਠੀ ਵੀ ਇਸ ਜਗ੍ਹਾ ਦੇ ਨਾਲ ਲੱਗਦੀ ਹੈ ਅਤੇ ਮਾਲ ਰੋਡ ਤੇ ਕਾਫੀ ਵੱਡੇ-ਵੱਡੇ ਸ਼ੋਅ ਰੂਮ ਵੀ ਹਨ ਜੇਕਰ ਕਿਸੇ ਸ਼ੋਅ ਰੂਮ ਜਾਂ ਮਾਲ ਆਦਿ ਦਾ ਕਸੂਰ ਹੈ ਤਾਂ ਉਹ ਵੀ ਸਾਹਮਣੇ ਆਉਣਾ ਚਾਹੀਦਾ ਹੈ।
ਕਮਿਸ਼ਨਰ ਵਲੋਂ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਦਿਨ ਰਾਤ ਇਕ ਕਰਕੇ ਟੀਮ ਵਰਕ ਕੀਤਾ ਜਾਵੇ ਜਿਸ ਵਿਚ ਪੀ.ਡਬਲਿਊ.ਡੀ. ਦੇ ਨਿਗਰਾਨ ਇੰਜੀ., ਕਾ.ਕਾ.ਇੰਜੀ. ਅਤੇ ਨਗਰ ਨਿਗਮ ਦੇ ਐਸ.ਈ, ਐਕਸੀਅਨ, ਐਸ.ਡੀ.ਓ ਅਤੇ ਜੇ.ਈ ਮਿਲ ਕੇ ਇਸ ਮੁਸ਼ਕਿਲ ਦਾ ਹੱਲ ਲੱਭਣ ਅਤੇ ਦੋ ਵਾਰ ਇਹ ਹਾਦਸਾ ਵਾਪਰਿਆ ਹੈ ਅਤੇ ਭਵਿੱਖ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ।ਕਮਿਸ਼ਨਰ ਨੇ ਉਕਤ ਕੰਮ ਪਹਿਲ ਦੇ ਅਧਾਰ `ਤੇ ਕਰਨ ਲਈ ਸਕੱਤਰ ਪੀ.ਡਬਲਿਊ.ਡੀ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵੀ ਪੱਤਰ ਲਿਖਣ ਬਾਰੇ ਕਿਹਾ।ਨਿਗਰਾਨ ਇੰਜ਼ੀ. ਪੀ.ਡਬਲਿਊ.ਡੀ ਨੇ ਯਕੀਨ ਦੁਆਇਆ ਕਿ ਠੇਕੇਦਾਰ ਨੂੰ ਬੁਲਾਇਆ ਗਿਆ ਹੈ ਅਤੇ ਧਸੀ ਹੋਈ ਜਗਾ `ਤੇ ਲੋੜੀਂਦੀਆਂ ਮੁਰੰਮਤਾਂ ਕਰਨ ਉਪਰੰਤ ਇਹ ਸੜ੍ਹਕ ਦੁਬਾਰਾ ਤਿਆਰ ਕਰ ਦਿੱਤੀ ਜਾਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media