Friday, June 26, 2026

ਸਹਿਕਾਰ ਭਾਰਤੀ ਦੀ ਮੀਟਿੰਗ `ਚ ਸਹਿਕਾਰ ਭਾਰਤੀ ਬਾਰੇ ਦਿੱਤੀ ਜਾਣਕਾਰੀ

PUNJ27062019085ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਹਿਕਾਰ ਭਾਰਤੀ ਸਰਕਲ ਦਿੜ੍ਹਬਾ ਦੀ ਮੀਟਿੰਗ ਸਰਕਲ ਪ੍ਰਧਾਨ ਤਰਸੇਮ ਸਿੰਗਲਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ।ਜਿਸ ਵਿੱਚ ਜਿਲਾ ਪ੍ਰਧਾਨ ਜਗਮੋਹਨ ਠਾਕੁਰ ਨੇ ਸਹਿਕਾਰ ਭਾਰਤੀ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਦੀ ਜਾਣ-ਪਹਿਚਾਣ ਕਰਵਾਈ।ਸਹਿਕਾਰ ਭਾਰਤੀ ਪੰਜਾਬ ਦੇ ਕੈਸ਼ੀਅਰ ਤਰਸੇਮ ਡਾਬਰ ਨੇ ਸਹਿਕਾਰ ਭਾਰਤੀ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਅਧੀਨ ਆਉਂਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਕਿਹਾ ਕਿ ਸਹਿਕਾਰ ਭਾਰਤੀ ਕੀ ਹੈ ਅਤੇ ਇਸ ਵਿੱਚ ਕਿਸ ਤਰੀਕੇ ਨਾਲ ਬਿਜਨੈਸ ਕੀਤਾ ਜਾਂਦਾ ਹੈ।
   ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮੀਟਿੰਗ ਲੈਣ ਲਈ ਵਿਸ਼ੇਸ਼ ਤੌਰ `ਤੇ ਪੰਜਾਬ ਆਏ ਨੈਸ਼ਨਲ ਐਗਜੈਕਟਿਵ ਮੈਂਬਰ (ਮਾਰਕਿਟਿੰਗ) ਮੈਡਮ ਹਰਨੀਕ ਆਰ.ਸਿੰਘ ਨੇ ਟ੍ਰੇਨਿੰਗ ਸੈਂਟਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੰਮ ਕਰਨ ਦੇ ਨਵੇਂ-ਨਵੇਂ ਤਰੀਕੇ ਦੱਸੇ, ਜੋ ਕਿ ਹਾਜਰ ਲੋਕਾਂ ਨੂੰ ਬਹੁਤ ਪਸੰਦ ਆਏ।ਮੈਡਮ ਮੰਜਲਾ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ।ਮੀਟਿੰਗ ਦੇ ਆਖਿਰ ਵਿੱਚ ਸਰਕਲ ਪ੍ਰਧਾਨ ਤਰਸੇਮ ਸਿੰਗਲਾ ਨੇ ਮੀਟਿੰਗ ਵਿੱਚ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਅਗਰਵਾਲ ਸਭਾ ਦਿੜ੍ਹਬਾ ਪ੍ਰਧਾਨ ਸ਼੍ਰੀਰਾਮ, ਸਾਬਕਾ ਮੰਡਲ ਪ੍ਰਧਾਨ ਭਾਜਪਾ ਦਿੜ੍ਹਬਾ ਭੀਮ ਸੈਨ ਅਤੇ ਰਾਮ ਕੁਮਾਰ, ਸਾਬਕਾ ਜਿਲਾ ਕੈਸ਼ੀਅਰ ਭਾਜਪਾ ਸੰਗਰੂਰ-2 ਮੁਨੀਸ਼ ਬਾਗੜੀ, ਜਿਲਾ ਮੀਤ ਪ੍ਰਧਾਨ ਐਸ.ਸੀ ਮੋਰਚਾ ਸੰਗਰੂਰ-2 ਕ੍ਰਿਸ਼ਨ ਸਿੰਘ ਸ਼ਾਦੀਹਰੀ, ਜਿਲਾ ਮੀਤ ਪ੍ਰਧਾਨ ਕਿਸਾਨ ਮੋਰਚਾ ਸੰਗਰੂਰ-2 ਤੇਜਿੰਦਰ ਸਿੰਘ ਬਰਖਾ, ਰਾਜੇਸ਼ ਕੁਮਾਰ ਗਾਂਧੀ, ਰਾਜਿੰਦਰ ਕੁਮਾਰ ਕਾਕਾ, ਰਾਜਨ ਸਿੰਗਲਾ, ਭਗਵਾਨ ਦਾਸ ਭੋਲਾ, ਡਾ.ਲਾਡੀ, ਸ਼ੰਭੂ ਰਾਮ, ਸਤੀਸ਼ ਕੁਮਾਰ ਕਾਕਾ ਆਦਿ ਵੀ ਮੌਜੂਦ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply