Monday, September 14, 2026

22 ਜੁਲਾਈ ਨੂੰ ਅੰਮਿ੍ਤਸਰ ਪਹੁੰਚੇਗੀ ‘550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ  PUNJ0307201903ਨਾਨਕ ਝੀਰਾ ਸਾਹਿਬ ਬਿਦਰ ਤੋਂ ਸ਼ੁਰੂ ਹੋਈ ‘550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ’ 22 ਜੁਲਾਈ ਨੂੰ ਅੰਮ੍ਰਿਤਸਰ ਪਹੁੰਚੇਗੀ। ਇਹ ਜਾਣਕਾਰੀ ਮਨਪ੍ਰੀਤ ਸਿੰਘ ਜੱਸੀ ਮੈਂਬਰ ਧਰਮ ਪ੍ਰਚਾਰ ਗੁ. ਪ੍ਰਬੰਧਕ ਬੋਰਡ, ਹੈਦਰਾਬਾਦ ਤੇ ਇੰਚਾਰਜ ਅੰਮ੍ਰਿਤਸਰ ‘550 ਸਾਲਾ ਗੁਰੂ ਨਾਨਕ ਪ੍ਰਕਾਸ਼ ਯਾਤਰਾ’ ਦਿੰਦਿਆਂ ਕਿਹਾ ਕਿ ਬਲਬੀਰ ਸਿੰਘ ਪ੍ਰਧਾਨ ਗੁ. ਸ੍ਰੀ ਨਾਨਕ ਝੀਰਾ ਸਾਹਿਬ ਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਯਾਤਰਾ 2 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਸੂਬਿਆਂ `ਚੋਂ ਹੁੰਦੀ ਹੋਈ ਵਾਪਿਸ ਬਿਦਰ ਪਹੁੰਚੇਗੀ। ਇਹ ਯਾਤਰਾ 18 ਜੁਲਾਈ ਨੂੰ ਪਟਿਆਲਾ, 19, 20 ਨੂੰ ਲੁਧਿਆਣਾ, 21 ਨੂੰ ਸੁਲਤਾਨਪੁਰ ਲੋਧੀ ਤੋਂ 22 ਜੁਲਾਈ ਨੂੰ ਅੰਮ੍ਰਿਤਸਰ ਪਹੰੁਚੇਗੀ। ਜਿਥੇ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਯਾਤਰਾ ਦਾ ਸਵਾਗਤ ਕਰਨਗੀਆਂ।
   ਇਸ ਮੌਕੇ ਪ੍ਰਧਾਨ ਬਲਬੀਰ ਸਿੰਘ, ਜਗਦੇਵ ਸਿੰਘ ਕਥਾਕਾਰ, ਅਮਰਜੀਤ ਸਿੰਘ ਭਾਟੀਆ, ਰਾਣਾ ਪਲਵਿੰਦਰ ਸਿੰਘ, ਗੁਰਚਰਨ ਸਿੰਘ ਮਨਚੰਦਾ ਰੁਮਾਲਿਆਂ ਵਾਲੇ, ਸੁਰਿੰਦਰ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿਦਰ ਆਦਿ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply