Tuesday, October 13, 2026

ਕਈ ਗੀਤਾਂ ਤੇ ਪੰਜਾਬੀ ਫਿਲਮਾਂ `ਚ ਰੋਲ ਨਿਭਾਅ ਚੁੱਕੀ ਹੈ ਅੰਮ੍ਰਿਤਸਰ ਦੀ ਕਲਾਕਾਰ ਅਮਨਪ੍ਰੀਤ ਕੌਰ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ) – 70 ਤੋਂ ਵੱਧ ਗੀਤਾਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੀ ਅੰਮ੍ਰਿਤਸਰ ਦੀ Amanpreet Kaur Artistਉਭਰਦੀ ਕਲਾਕਾਰ ਅਮਨਪ੍ਰੀਤ ਕੌਰ ਨੂੰ ਸਰੋਤਿਆਂ ਵਲੋਂ ਭਰਵਾਂ ਪਿਆਰ ਮਿਲ ਰਿਹਾ ਹੈ।ਚੋਣਵੇਂ  ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਅਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹ ਕਈ ਗੀਤਾਂ ਵਿਚ ਆਪਣਾ ਲੀਡ ਰੋਲ ਕਰਨ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।ਅਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਾਰਤੀ.ਕੇ ਮੌਂਟੀ,  ਵਾਰਿਸ, ਸੁਖਸ਼ਿੰਦਰ ਸ਼ਿੰਦਾ, ਗੁਰਮੀਤ ਸਿੰਘ ਵਰਗੇ ਕਲਾਕਾਰਾਂ ਨਾਲ ਗੀਤਾਂ ਵਿੱਚ ਉਸ ਨੇ ਮੁੱਖ ਕਿਰਦਾਰ ਨਿਭਾਇਆ ਹੈ।
     ਪੰਜਾਬੀ ਫਿਲਮਾਂ ਵਿਚੋਂ ਪਹਿਲੀ ਫਿਲਮ ਮੋਟਰ ਮਿੱਤਰਾਂ ਦੀ (ਹੈਪੀ ਰਾਏਕੋਟੀ), ਦੂਜੀ ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ (ਜੱਸੀ ਗਿੱਲ ਤੇ ਰਣਜੀਤ ਬਾਵਾ) ਤੀਜੀ ਮੀ ਐਂਡ ਮਿਸਿਜ਼ ਕੈਨੇਡੀਅਨ ਅਤੇ ਚੌਥੀ 4 ਮਿੰਦੋ ਤਸੀਲਦਾਰਨੀ ਵਿੱਚ ਕੰਮ ਕੀਤਾ ਹੈ।ਇਹਨਾ ਤੋਂ ਇਲਾਵਾ ਫਿਲਮ ਡਾਕਾ, ਜਮਰੌਦ, ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਸ਼ਿੰਦੋ ਤੇ ਰਾਣੋ ਅਤੇ  ਭਾਈ ਬੋਤਾ ਸਿੰਘ ਅਜੇ ਰਲੀਜ਼ ਹੋਣੀ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply