
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਪ੍ਰ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਜਨਮ ਦਿਵਸ ਦੇ ਸ਼ੂਭ ਮੌਕੇ ਤੇ ਮੌਦੀ ਦੀ ਲੰਬੀ ਊਮਰ ਲਈ ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕਰਵਾਏ ਗਏ।ਜਿਸ ਵਿੱਚ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਰਾਸ਼ਟਰੀ ਸੈਕਟਰੀ ਤਰੂਣ ਚੂਗ, ਸਾਬਕਾ ਸੇਹਤ ਮੰਤਰੀ ਲਕਛਮੀ ਕਾਂਤਾ ਚਾਵਲਾ, ਡਾ.ਬਲਦੇਵ ਰਾਜ ਚਾਵਲਾ, ਰੀਣਾ ਜੇਤਲੀ, ਮਨੀ ਭਾਟੀਆ, ਸੁਰਿੰਦਰ ਸ਼ਰਮਾ,ਅਦਿਤਿਆ ਬਾਲੀ ਅਤੇ ਭਾਜਪਾ ਦੇ ਅਹੂਦੇਦਾਰ ਅਤੇ ਵਰਕਰਾਂ ਨੇ ਪਹੁੰਚ ਕੇ ਹਨੂਮਾਨ ਚਾਲੀਸਾ ਦੇ ਪਾਠ ਪੱੜ ਕੇ ਨਰਿੰਦਰ ਮੋਦੀ ਦੀ ਲੰਬੀ ਊਮਰ ਦੀ ਅਰਦਾਸ ਕੀਤੀ।ਇਸ ਦੌਰਾਨ ਅਨਿਲ ਜੋਸ਼ੀ, ਤਰੂਣ ਚੂਗ, ਨਰੇਸ਼ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਈ ਬਾੜ ਦੇ ਕਾਰਨ ਜੋ ਲੋਕ ਮੁਸ਼ਕਿਲ ਵਿੱਚ ਫੱਸੇ ਹੋਏ ਹਨ, ਉਨ੍ਹਾਂ ਦੇ ਲਈ ਪ੍ਰਧਾਨਮੰਤਰੀ ਵਲੋਂ ਬਹੂਤ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਨੂੰ ਜੰਮੂ ਕਸ਼ਮੀਰ ਵਿੱਚ ਫੱਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਉਨਹਾਂ ਕਿਹਾ ਕਿ ਬੜੇ ਹੀ ਲੰਬੇਂ ਅਰਸੇ ਤੋਂ ਬਾਅਦ ਸਾਡੇ ਦੇਸ਼ ਨੂੰ ਇਮਾਨਦਾਰ ਅਤੇ ਸੂਝਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲੇ ਹਨ।ਜਿਨ੍ਹਾਂ ਦੀ ਲੰਬੀ ਉਮਰ ਅਤੇ ਸਿਹਤ ਲਈ ਪਾਠ ਕੀਤੇ ਜਾ ਰਹੇ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media