ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਰਾਜੀਵ ਕੁਮਾਰ ਮਾਣਾ ਦਿਹਾਤੀ ਦਾ ਪ੍ਰਧਾਨ ਬਣਨ ਤੇ ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਪ੍ਰਧਾਨ ਨਰੇਸ਼ ਸ਼ਰਮਾ ਅਤੇ ਭਾਜਪਾ ਦੇ ਅਹੂਦੇਦਾਰਾਂ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਲੋਕਲ ਬਾਡੀ ਮੰਤਰੀ ਅਨਿਲ ਜੋਸੀ,ਭਾਜਪਾ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਯੂਥ ਵਿੰਗ ਦੇ ਪ੍ਰਧਾਨ ਅਵਿਨਾਸ਼ ਸ਼ੇਲਾ ਨੇ ਰਾਜੀਵ ਕੂਮਾਰ ਮਾਣਾ ਨੂੰ ਵਧਾਈ ਦਿੱਤੀ।ਰਾਜੀਵ ਕੂਮਾਰ ਮਾਣਾ ਨੂੰ ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਦਫਤਰ ਵਿੱਚ ਦਿਹਾਤੀ ਪ੍ਰਧਾਨ ਦੀ ਕੂਰਸੀ ਤੇ ਬਿਠਾਇਆ ਗਿਆ।ਰਾਜੀਵ ਕੂਮਾਰ ਮਾਣਾ ਨੇ ਆਏ ਹੋਏ ਸਾਰੇ ਹੀ ਭਾਜਪਾ ਦੇ ਅਹੂਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਦਾ ਧੰਨਵਾਦ ਕਰਦਾ ਹਾਂ ਉਨ੍ਹਾਂ ਕਿਹਾ ਕਿ ਮੈਨੂੰ ਜੋ ਜਿਮੇਵਾਰੀ ਦਿੱਤੀ ਗਈ ਹੈ ਰਾਤ ਦਿਨ ਇਕ ਕਰਕੇ ਲੋਕਾਂ ਦੀ ਸੇਵਾ ਕਰਾਂਗਾਂ।ਉਨਹਾਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੇ ਲਈ ਪਖਾਨੇ ਬਨਾਊਣ ਦਾ ਜੋ ਊਪਰਾਲਾ ਕੀਤਾ ਹੈ, ਬੜਾ ਹੀ ਵਦੀਆ ਹੈ।ਉਨਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਹਮੇਸ਼ਾ ਹੀ ਕਰਦੀ ਰਹੇਗੀ।ਇਸ ਮੌਕੇ ਭਗਵਾਨ ਦਾਸ, ਦਵਿੰਦਰ ਸਿੰਘ, ਕੂੰਦਨ ਸਿੰਘ, ਮਨੀਸ਼ ਭਮਡਾਰੀ, ਸਵਿੰਦਰ ਬਾਵਾ, ਅਮਨ ਢੋਟ, ਮਨਦੀਪ ਢੋਟ, ਤਰਸੇਮ ਪਾਲ, ਸੋਨੀਆ ਸ਼ਰਮਾ, ਸਵਿੰਦਰ ਚੋਹਾਨ, ਸ਼ਲਿਾ ਸ਼ਰਮਾ, ਹਰਚਰਨ ਸਿੰਘ ਬਰਾੜ, ਅਮਰਜੀਤ ਕੋਰ, ਡਾ.ਗੋਲਡੀ, ਮਨੀਸ਼ ਸੂਰੀ, ਰਾਜੇਸ਼ ਸ਼ਰਮਾ ਆਦਿ ਹਾਜਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …