Tuesday, September 15, 2026

ਜੀ.ਬੀ.ਪੀ ਗਰੁੱਪ ਨੂੰ ਪ੍ਰਤਿਗਿਆ-ਸਟੈਂਡ ਦੇ ਦੂਜੇ ਐਡੀਸ਼ਨ ’ਚ ਮਿਲਿਆ ਸੋਸ਼ਲ ਇੰਪੈਕਟ ਅਤੇ ਗਲੋਬਲ ਆਈਕੋਨਿਕ ਐਵਾਰਡ

ਚੰਡੀਗੜ੍ਹ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਉੱਤਰ ਭਾਰਤ ਦੇ ਮਸ਼ਹੂਰ ਰੀਅਲ ਅਸਟੇਟ ਡਿਵੈਲਪਰ ਅਤੇ ਬਿਲਡਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਨੂੰ PUNJ0207201916ਪ੍ਰਤਿਗਿਆ-ਸਟੈਂਡ ਫਾਰ ਏ ਕਾਜ਼ ਦੇ ਦੂਜੇ ਐਡਿਸ਼ਨ ’ਚ ਸੋਸ਼ਲ ਇੰਪੈਕਟਡ ਐਵਾਰਡ ਅਤੇ ਗਲੋਬਲ ਆਈਕੋਨਿਕ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।ਇਹ ਆਯੋਜਨ ਦਿੱਲੀ ’ਚ ਹੋਇਆ, ਜਿਥੇ ਜੀ.ਬੀ.ਪੀ ਗਰੁੱਪ ਨੂੰ ਰੀਅਲ ਅਸਟੇਟ ਖੇਤਰ ’ਚ ਜਿਕਰਯੋਗ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ਸੀ।
ਗਰੁੱਪ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਅਨੂਪਮ ਗੁਪਤਾ ਨੂੰ ਗਲੋਬਲ ਆਈਕੋਨਿਕ ਐਵਾਰਡ ਮੁੱਖ ਮਹਿਮਾਨ ਪਰਿਣਿਤੀ ਚੋਪੜਾ ਨੇ ਦਿੱਤਾ।ਉਥੇ ਹੀ ਗਰੁਪ ਵਲੋਂ ਐਨ.ਜੀ.ਓ-ਸੰਭਵ ਹੈ ਨੂੰ ਮਹਿਲਾ ਸਸ਼ਕਤੀਕਰਣ ’ਚ ਖਾਸ ਯੋਗਦਾਨ ਦੇ ਲਈ ਮੁੱਖ ਮਹਿਮਾਨ ਦੀਆ ਮਿਰਜ਼ਾ ਵੱਲੋਂ ਪ੍ਰਤਿਗਿਆ-ਸੋਸ਼ਲ ਇੰਪੈਕਟ ਐਵਾਰਡ ਨਾਲ ਸਨਮਾਨਿਆ ਗਿਆ।
            ਅਨੂਪਮ ਗੁਪਤਾ ਨੇ ਇਸ ਸਮੇਂ ਦੱਸਿਆ ਕਿ ਇਹ ਐਵਾਰਡ ਮਿਲਣ ਦੀ ਉਨਾਂ ਨੂੰ ਬਹੁਤ ਖੁਸ਼ੀ ਹੈ।ਐਵਾਰਡ ਜਿੱਤਣਾ ਹਮੇਸ਼ਾਂ ਵਧੀਆ ਕੰਮ ਨੂੰ ਜਾਰੀ ਰੱਖਣ ਦੇ ਲਈ ਉਤਸ਼ਾਹਿਤ ਕਰਦਾ ਹੈ। ਉਹ ਲੱਖਾਂ ਲੋਕਾਂ ਨੂੰ ਘਰ ਦੇਣ ਦੇ ਆਪਣੇ ਨੈਸ਼ਨਲ ਮਿਸ਼ਨ ਦੇ ਵੱਲ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ।ਉਹ ਕਾਮਨਾ ਕਰਦੇ ਹਨ ਕਿ ਅਜਿਹੇ ਆਯੋਜਨਾਂ ਦਾ ਹਿੱਸਾ ਬਣੇ ਰਹਿਣ।
ਜਿਕਰਯੋਗ ਹੈ ਕਿ ਜੀ.ਬੀ.ਪੀ ਗਰੁੱਪ ਨੇ ਟ੍ਰਾਈਸਿਟੀ ’ਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਤੇ ਰੀਅਲ ਅਸਟੇਟ ’ਚ ਸਭ ਤੋਂ ਵੱਡੇ ਸਮੂਹਾਂ ’ਚੋਂ ਇੱਕ ਦੇ ਰੂਪ ’ਚ ਉਭਰ ਰਿਹਾ ਹੈ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply