ਚੰਡੀਗੜ੍ਹ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਉੱਤਰ ਭਾਰਤ ਦੇ ਮਸ਼ਹੂਰ ਰੀਅਲ ਅਸਟੇਟ ਡਿਵੈਲਪਰ ਅਤੇ ਬਿਲਡਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਨੂੰ
ਪ੍ਰਤਿਗਿਆ-ਸਟੈਂਡ ਫਾਰ ਏ ਕਾਜ਼ ਦੇ ਦੂਜੇ ਐਡਿਸ਼ਨ ’ਚ ਸੋਸ਼ਲ ਇੰਪੈਕਟਡ ਐਵਾਰਡ ਅਤੇ ਗਲੋਬਲ ਆਈਕੋਨਿਕ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।ਇਹ ਆਯੋਜਨ ਦਿੱਲੀ ’ਚ ਹੋਇਆ, ਜਿਥੇ ਜੀ.ਬੀ.ਪੀ ਗਰੁੱਪ ਨੂੰ ਰੀਅਲ ਅਸਟੇਟ ਖੇਤਰ ’ਚ ਜਿਕਰਯੋਗ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ਸੀ।
ਗਰੁੱਪ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਅਨੂਪਮ ਗੁਪਤਾ ਨੂੰ ਗਲੋਬਲ ਆਈਕੋਨਿਕ ਐਵਾਰਡ ਮੁੱਖ ਮਹਿਮਾਨ ਪਰਿਣਿਤੀ ਚੋਪੜਾ ਨੇ ਦਿੱਤਾ।ਉਥੇ ਹੀ ਗਰੁਪ ਵਲੋਂ ਐਨ.ਜੀ.ਓ-ਸੰਭਵ ਹੈ ਨੂੰ ਮਹਿਲਾ ਸਸ਼ਕਤੀਕਰਣ ’ਚ ਖਾਸ ਯੋਗਦਾਨ ਦੇ ਲਈ ਮੁੱਖ ਮਹਿਮਾਨ ਦੀਆ ਮਿਰਜ਼ਾ ਵੱਲੋਂ ਪ੍ਰਤਿਗਿਆ-ਸੋਸ਼ਲ ਇੰਪੈਕਟ ਐਵਾਰਡ ਨਾਲ ਸਨਮਾਨਿਆ ਗਿਆ।
ਅਨੂਪਮ ਗੁਪਤਾ ਨੇ ਇਸ ਸਮੇਂ ਦੱਸਿਆ ਕਿ ਇਹ ਐਵਾਰਡ ਮਿਲਣ ਦੀ ਉਨਾਂ ਨੂੰ ਬਹੁਤ ਖੁਸ਼ੀ ਹੈ।ਐਵਾਰਡ ਜਿੱਤਣਾ ਹਮੇਸ਼ਾਂ ਵਧੀਆ ਕੰਮ ਨੂੰ ਜਾਰੀ ਰੱਖਣ ਦੇ ਲਈ ਉਤਸ਼ਾਹਿਤ ਕਰਦਾ ਹੈ। ਉਹ ਲੱਖਾਂ ਲੋਕਾਂ ਨੂੰ ਘਰ ਦੇਣ ਦੇ ਆਪਣੇ ਨੈਸ਼ਨਲ ਮਿਸ਼ਨ ਦੇ ਵੱਲ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ।ਉਹ ਕਾਮਨਾ ਕਰਦੇ ਹਨ ਕਿ ਅਜਿਹੇ ਆਯੋਜਨਾਂ ਦਾ ਹਿੱਸਾ ਬਣੇ ਰਹਿਣ।
ਜਿਕਰਯੋਗ ਹੈ ਕਿ ਜੀ.ਬੀ.ਪੀ ਗਰੁੱਪ ਨੇ ਟ੍ਰਾਈਸਿਟੀ ’ਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਤੇ ਰੀਅਲ ਅਸਟੇਟ ’ਚ ਸਭ ਤੋਂ ਵੱਡੇ ਸਮੂਹਾਂ ’ਚੋਂ ਇੱਕ ਦੇ ਰੂਪ ’ਚ ਉਭਰ ਰਿਹਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਸੰਵਿਧਾਨ ਦੀ ਮਹੱਤਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਿਖੇ ‘ਸੰਵਿਧਾਨ …
Punjab Post Daily Online Newspaper & Print Media