ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਥਾਰਮਨ ਵਲੋਂ ਅੱਜ ਪੇਸ਼ ਕੀਤਾ ਗਿਆ ਆਮ
ਬੱਜ਼ਟ ਵਿੱਚ ਪੇਂਡੂ ਖੇਤਰਾਂ ਤੇ ਖਾਸ ਧਿਆਨ ਦਿੱਤਾ ਗਿਆ ਹੈ, ਜੋ ਪੇਂਡੂ ਸ਼ਹਿਰੀ ਖੇਤਰਾਂ ਨੂੰ ਦੂਰ ਦਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਰਥ ਸ਼ਾਸਤਰੀ ਡਾ. ਐਸ.ਐਸ ਛੀਨਾ ਨੇ ਕਿਹਾ ਹੈ ਕਿ ਪਿੰਡਾਂ ਵਿਚ ਗੈਰ ਖੇਤੀ ਖੇਤਰਾਂ ਨੂੰ ਵਿਕਸਿਤ ਕਰਨ ਲਈ ਵੱਡੀ ਯੋਜਨਾ ਦੀ ਲੋੜ ਹੈ ਤਾਂ ਕਿ ਪਿੰਡਾਂ ਵਿੱਚ ਅਰਧ ਬੇਰਜ਼ਗਾਰ ਵਸੋਂ ਨਾ ਸਿਰਫ ਖੇਤੀ ਤੇ ਹੀ ਨਿਰਭਰ ਰਹੇ ਸਗੋ ਹੋਰ ਖੇਤਰਾਂ ਵਿੱਚ ਕੰਮ ਕਰਕੇ ਆਮਦਨ ਪ੍ਰਾਪਤ ਕਰਨ ਦੇ ਮੋਕਿਆਂ ਦਾ ਲਾਭ ਉਠਾ ਸਕੇ।ਪਰ ਗੈਰ ਖੇਤੀ ਪੇਂਡੂ ਖੇਤਰ ਵਿਚ ਰੋਜ਼ਗਾਰ ਪੈਦਾ ਕਰਨ ਸੰਬੰਧੀ ਕੁੱਝ ਵੀ ਸਪੱਸ਼ਟ ਨਹੀਂ।
ਉਨਾਂ ਕਿਹਾ ਕਿ ਸਮਾਜਿਕ ਸੁਰੱਖਿਆ ਵੱਲ ਵਧਦੇ ਵੱਖ-ਵੱਖ ਵਰਗਾਂ ਲਈ ਪੈਨਸ਼ਨ ਯੋਜਨਾ ਉਤਸ਼ਾਜਨਕ ਹੈ, ਪਰ ਇਸ ਸਬੰਧੀ ਇਹ ਪਹਿਲਾ ਕਦਮ ਹੈ।ਜਦੋ ਕਿ ਹਰ ਇੱਕ ਦੇ ਸੁਰੱਖਿਅਤ ਕਰਣ ਲਈ ਆਉਣ ਵਾਲੇ ਸਾਲਾਂ ਵਿੱਚ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media