Friday, July 10, 2026

ਡਾ. ਅਵਿਨਾਸ਼ ਜਿੰਦਲ ਨੇ ਐਸ.ਐਮ.ਓ ਸਮਰਾਲਾ ਦਾ ਅਹੁੱਦਾ ਸੰਭਾਲਿਆ

ਸਮਰਾਲਾ, 5 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਿਵਲ ਹਸਪਤਾਲ ਸਮਰਾਲਾ ਵਿਖੇ ਡਾ. ਅਵਿਨਾਸ਼ ਜ਼ਿੰਦਲ ਨੇ ਬਤੌਰ Dr. Avinash Jindalਐਸ.ਐਮ.ਓ ਦਾ ਅਹੁੱਦਾ ਸੰਭਾਲ ਲਿਆ ਹੈ।ਡਾ. ਅਵਿਨਾਸ਼ ਜਿੰਦਲ ਮੈਡੀਸਨ ਦੇ ਐਮ.ਡੀ ਹਨ।ਉਹ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਬਤੌਰ ਡਾਕਟਰ ਵਜੋਂ ਵਧੀਆ ਸੇਵਾਵਾਂ ਨਿਭਾਅ ਰਹੇ ਸਨ। ਡਾ. ਅਵਿਨਾਸ਼ ਜ਼ਿੰਦਲ ਨੇ ਸਮਰਾਲਾ ਵਿਖੇ ਅਹੁੱਦਾ ਸੰਭਾਲਣ ਮੌਕੇ ਕਿਹਾ ਕਿ ਸਿਵਲ ਹਸਪਤਾਲ ਸਮਰਾਲਾ ਵਿਖੇ ਉਨ੍ਹਾਂ ਨੂੰ ਕੁੱਝ ਘਾਟਾਂ ਮਹਿਸੂਸ ਹੋਈਆਂ, ਜਿਨ੍ਹਾਂ ਨੂੰ ਉਹ ਪਹਿਲ ਦੇ ਅਧਾਰ `ਤੇ ਠੀਕ ਕਰਨ ਦਾ ਯਤਨ ਕਰਨਗੇ ਅਤੇ ਸਿਵਲ ਹਸਪਤਾਲ ਸਮਰਾਲਾ ਵਿਖੇ ਕਿਸੇ ਵੀ ਮਰੀਜ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਅਗਰ ਕਿਸੇ ਵੀ ਮਰੀਜ ਜਾਂ ਵਿਅਕਤੀ ਨੂੰ ਹਸਪਤਾਲ ਜਾਂ ਸਟਾਫ ਸਬੰਧੀ ਕੋਈ ਸ਼ਿਕਾਇਤ ਜਾਂ ਘਾਟ ਮਹਿਸੂਸ ਹੁੰਦੀ ਹੈ ਉਹ ਉਨਾਂ ਨਾਲ ਦਫਤਰ ਵਿਖੇ ਬਿਨਾਂ ਝਿਜਕ ਆ ਕੇ ਸਿੱਧੇ ਤੌਰ `ਤੇ ਸੰਪਰਕ ਕਰਨ। ਅਹੁੱਦਾ ਸੰਭਾਲਣ ਉਪਰੰਤ ਡਾ. ਅਵਿਨਾਸ਼ ਜਿੰਦਲ ਨੇ ਪੂਰੇ ਹਸਪਤਾਲ ਦਾ ਚੱਕਰ ਲਗਾ ਕੇ ਨਰੀਖਣ ਵੀ ਕੀਤਾ।
 

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply