ਭੀਖੀ/ ਮਾਨਸਾ, 6 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ
ਜਾਣਕਾਰੀ ਦਿੰਦਿਆਂ ਦੱਸਿਆ ਕਿ 2019 ਦੀਆਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਹੁਕਮਰਾਨ ਜਮਾਤ ਭਾਜਪਾ-ਆਰ.ਐਸ.ਐਸ ਅਤੇ ਹੋਰ ਫਿਰਕੂ ਜਮਾਤਾਂ ਨੇ ਆਪਣੇ ਪੱਖ ਵਿੱਚ ਨਤੀਜੇ ਕੱਢਣ ਲਈ ਈ.ਵੀ.ਐਮ ਦੋਸ਼ਪੂਰਨ ਮਸ਼ੀਨਾਂ ਦੀ ਵੱਡੇ ਪੱਧਰ `ਤੇ ਦੁਰਵਰਤੋਂ ਕੀਤੀ ਹੈ।
ਇਸ ਧੱਕੇਸ਼ਾਹੀ ਵਿਰੁੱਧ ਬਹੁਜਨ ਮੁਕਤੀ ਪਾਰਟੀ ਦੇ ਕੌਮੀ ਪ੍ਰਧਾਨ ਬਾਮਨ ਬਾਮਸੇਫ ਦੀ ਅਗਵਾਈ ਹੇਠ ਈ.ਵੀ.ਐਮ ਦਾ ਪਰਦਾਫਾਸ਼ ਯਾਤਰਾ ਆਰੰਭ ਕੀਤੀ ਗਈ ਹੈ।ਇਸੇ ਲੜੀ ਤਹਿਤ ਬਾਮਨ ਬਾਮਸੇਫ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਭਗਤ ਰਵਿਦਾਸ ਧਰਮਸ਼ਾਲਾ ਮਾਨਸਾ ਪਹੁੰਚੇ।ਉਨ੍ਹਾਂ ਇਥੇ ਸੰਬੋਧਂ ਦੌਰਾਨ ਦੱਸਿਆ ਕਿ ਇਸ ਤੋਂ ਪਹਿਲੇ ਜਪਾਨ, ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ, ਬਰਤਾਨੀਆ ਆਦਿ ਕਈ ਵੱਡੇ ਮੁਲਕਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਈ.ਵੀ.ਐਮ ਮਸ਼ੀਨਾਂ ਵਿੱਚ ਵੱਡੇ ਪੱਧਰ `ਤੇ ਸਾਫਟਵੇਅਰ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਭਾਰਤ ਦੀਆਂ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਉਪਰੋਕਤ ਦੁਰਵਰਤੋਂ ਹੋਣ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਬੈਲਟ ਪੇਪਰਾਂ ਰਾਹੀਂ ਵੋਟਾਂ ਪਵਾਉਣ ਦੀ ਮੰਗ ਰੱਖੀ ਸੀ।ਪਰ ਭਾਰਤੀ ਚੋਣ ਕਮਿਸ਼ਨ ਨੇ ਇਸ ਮੰਗ ਨੂੰ ਨਜ਼ਰਅੰਦਾਜ਼ ਕਰਕੇ ਹੁਕਮਰਾਨ ਪਾਰਟੀ ਦੇ ਫਾਇਦੇ ਲਈ ਈ.ਵੀ.ਐਮ ਮਸ਼ੀਨਾਂ ਰਾਹੀਂ ਹੀ ਚੋਣਾਂ ਕਰਵਾਉਣ ਲਈ ਬਾਜ਼ਿੱਦ ਰਹੀ। ਇਸ ਲਈ ਨਤੀਜੇ ਆਉਣ ਉਪਰੰਤ ਵੀ ਸਮੁੱਚੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ 2019 ਦੀਆਂ ਚੋਣਾਂ ਨੂੰ ਇਥੋਂ ਦੀ ਜਨਤਾ ਨਾਲ ਧੋਖਾ ਕਰਾਰ ਦਿੱਤਾ ਸੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਨੇ ਵੀ ਵਿਸ਼ੇਸ਼ ਤੌਰ `ਤੇ ਸੰਬੋਧਨ ਕੀਤਾ ।ਇਸ ਸਮੇਂ ਭਾਰਤੀ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੂਰੀ ਜਿਲਾ ਜੱਥੇਬੰਦੀ ਨੇ ਵੀ ਸ਼ਮੂਲੀਅਤ ਕੀਤੀ ।ਉਨ੍ਹਾਂ ਸਮੂਹ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਨੂੰ ਲੋਕ ਲਹਿਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।
ਇਸ ਸਮੇਂ ਰਜਿੰਦਰ ਸਿੰਘ ਜਵਾਹਰਕੇ, ਬਲਵਿੰਦਰ ਸਿੰਘ ਮੰਡੇਰ, ਗਿਆਨ ਸਿੰਘ ਗਿੱਲ, ਡਾਕਟਰ ਸੁਰਿੰਦਰ ਸਿੰਘ ਮਾਨਸਾ, ਭੀਮ ਭੁਪਾਲ, ਸੁਖਵੀਰ ਸਿੰਘ ਛਾਜ਼ਲੀ, ਹਰਜਿੰਦਰ ਸਿੰਘ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ, ਗੁਰਦੀਪ ਸਿੰਘ ਭੀਖੀ ਅਤੇ ਤਰਸਪਾਲ ਸਿੰਘ ਫਰਮਾਹੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media