ਭੀਖੀ/ ਮਾਨਸਾ, 6 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਨਗਰ ਸੁਧਾਰ ਸ਼ਭਾ ਮਾਨਸਾ ਵੱਲੋ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਾਨਸਾ ਸ਼ਹਿਰ ਨੂੰ ਹਰੀਆ
ਭਰਿਆਂ ਬਨਾਉਣ ਲਈ ਛਾਂਦਾਰ ਪੋਦੇ ਲਾਉਣ ਦੀ ਸ਼ੁਰੂਆਤ ਨਵੀ ਅਨਾਜ ਮੰਡੀ ਤੋ ਬੂਟੇ ਲਾ ਕੇ ਕੀਤੀ ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਸਭਾ ਦੇ ਪ੍ਰਧਾਨ ਸੋਹਣ ਲਾਲ ਠੇਕੇਦਾਰ, ਤਰਸੇਮ ਮਿੱਢਾ ਅਤੇ ਨਰੇਸ਼ ਬਿਰਲਾ ਨੇ ਦੱਸਿਆ ਕਿ ਨਗਰ ਸੁਧਾਰ ਸਭਾ ਵੱਲੋਂ ਸਮੇਂ-ਸਮੇਂ `ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ।ਪੰਜਾਬ ਸਰਕਾਰ ਦੀ ਪਹਿਲ ਕਦਮੀ ਅਤੇ ਨਗਰ ਕੋਂਸਲ ਮਾਨਸਾ ਦੇ ਸਹਿਯੋਗ ਨਾਲ ਸ਼ਹਿਰ ਦੇ ਵਾਤਾਵਰਣ ਨੂੰ ਸਾਫ ਕਰਨ ਲਈ ਸ਼ਹਿਰ ਦੀਆ ਮੇਨ ਸੜਕਾਂਜੋ 30 ਜਾ 40 ਫੁੱਟ ਤੋਂ ਵੱਧ ਚੋੜੀਆਂ ਹਨ ਉਥੇ ਬੂਟੇ ਲਾਏ ਜਾਣਗੇ। ਜਿਸ ਦੀ ਸ਼ੁਰੂਆਤ ਨਵੀ ਮੰਡੀ ਵਿੱਚ ਬੂਟੇ ਲਾ ਕੇ ਕੀਤੀ ਗਈ ਹੈ।ਉਨਾਂ ਕਿਹਾ ਕਿ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਸ਼ਹਿਰ ਵਾਸੀਆਂ ਤੋਂ ਇਲਾਵਾ ਸਭਾ ਵੱਲੋ ਰੱਖੇ ਮੁਲਾਜਮਾਂ ਵਲੋਂ ਕੀਤੀ ਜਾਵੇਗੀ।ਇਸ ਮੋਕੇ ਭੀਮ ਸੈਨ, ਬੀਰਬਲ ਦਾਸ ਖਿਮਾ, ਭਾਨਾ ਮੱਲ, ਕੋਮਲ ਦੀਪ ਗੋਇਲ, ਤੇਲੂ ਰਾਮ ਕੂੰਕੀ ਆਦਿ ਤੋ ਇਲਾਵਾ ਮੰਡੀ ਵਾਸੀ ਵੀ ਮੋਜੂਦ ਸਨ ।
Check Also
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਮਹੀਨਿਆਂ ਦੇ ਅੰਦਰ ਪੀ.ਐਨ.ਜੀ ਕੁਨੈਕਸ਼ਨ ਲੈਣ ਦੀ ਅਪੀਲ
ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਨੇ ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ …
Punjab Post Daily Online Newspaper & Print Media