ਕੇਂਦਰੀ ਮੰਦਰ ਸ੍ਰੀ ਰਵਿਦਾਸ ਵਿਖੇ ਧਰਮਸ਼ਾਲਾ ਬਨਾਉਣ ਲਈ ਦਿੱਤੇ 5 ਲੱਖ ਰੁਪਏ
ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਅੰਦਰੂਨੀ ਸ਼ਹਿਰ ਵਿੱਚ ਦੋ ਪਾਰਕਾਂ ਦੀ
ਸ਼ੁਰੂਆਤ ਕਰਦੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜੋ ਵੀ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ, ਉਸ ਨੂੰ ਪੂਰਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਤੇ ਹਵਾਦਾਰ ਬਨਾਉਣ ਦੇ ਭਰੋਸਾ ਮੈਂ ਚੋਣਾਂ ਤੋਂ ਪਹਿਲਾਂ ਦਿੱਤਾ ਸੀ, ਜਿਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੰਦਰੂਨੀ ਸ਼ਹਿਰ, ਜਿੱਥੇ ਕਿ ਲੋਕਾਂ ਦੇ ਸੈਰ ਕਰਨ ਤੇ ਬੱਚਿਆਂ ਦੇ ਖੇਡਣ ਲਈ ਥਾਂ ਦੀ ਵੱਡੀ ਘਾਟ ਵਿਚ ਹੈ, ਵਿੱਚ ਪਾਰਕਾਂ ਦਾ ਨਿਰਮਾਣ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਗੰਜ ਦੀ ਮੋਰੀ ਵਿਚ 12 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਪਾਰਕ ਵਿਕਸਤ ਕੀਤਾ ਜਾਵੇਗਾ।ਇਸੇ ਤਰਾਂ ਸ਼ਕਤੀ ਨਗਰ, ਵਾਰਡ ਨੰਬਰ 7 ਵਿਚ 13 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਬਨਾਉਣ ਦਾ ਨੀਂਹ ਪੱਥਰ ਰੱਖਿਆ। ਉਨਾਂ ਕਿਹਾ ਕਿ ਅੰਦਰੂਨੀ ਸ਼ਹਿਰ ਵਿਚ ਪਈਆਂ ਸਾਰੀਆਂ ਜਨਤਕ ਥਾਵਾਂ `ਚ ਪਾਰਕ ਅਤੇ ਕਾਰ ਪਾਰਕਿੰਗ ਉਸਾਰੀਆਂ ਜਾ ਰਹੀਆਂ ਹਨ, ਜਿਸ ਨਾਲ ਜਿੱਥੇ ਸੜਕਾਂ ਉਤੇ ਲੱਗਣ ਵਾਲੇ ਜਾਮ ਬੰਦ ਹੋਣਗੇ, ਉਥੇ ਲੋਕਾਂ ਨੂੰ ਘੁੰਮਣ-ਫਿਰਨ ਲਈ ਥਾਂ ਮਿਲੇਗੀ। ਇਸ ਤੋਂ ਇਲਾਵਾ ਉਨਾਂ ਕੇਂਦਰੀ ਮੰਦਰ ਰਵਿਦਾਸ ਵਿਖੇ ਧਰਮਸ਼ਾਲਾ ਬਨਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈਕ ਵੀ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਸੋਨੀ, ਰਾਜੀਵ ਸੇਖੜੀ, ਕੌਂਸਲਰ ਰਾਜਬੀਰ ਕੌਰ, ਕੌਂਸਲਰ ਮਹੇਸ਼ ਖੰਨਾ, ਪ੍ਰਧਾਨ ਯੁਧਵੀਰ, ਭਗਤ ਪ੍ਰਹਿਲਾਦ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media