Friday, September 20, 2024

ਰੁੱਖ ਅਤੇ ਪੁੱਤ ਬਚਾਉਣ ਲਈ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ – ਡਿਪਟੀ ਕਮਿਸ਼ਨਰ

ਲੋਕਾਂ ਦੀ ਸਹਾਇਤਾ ਤੋਂ ਬਿਨਾਂ ਸਰਕਾਰਾਂ ਦੇ ਯਤਨਾਂ ਨੂੰ ਨਹੀਂ ਪੈ ਸਕਦਾ ਬੂਰ- ਢਿੱਲੋਂ
ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਰੁੱਖ ਅਤੇ ਪੁੱਤ ਬਚਾਉਣ ਲਈ Shivdular Singh Dhillon DCਲੋਕਾਂ ਦਾ ਸਾਥ ਲੈਣ ਵਾਸਤੇ ਸਿਹਤ, ਸਿੱਖਿਆ, ਜੀ.ਓ.ਜੀ, ਪੰਚਾਇਤੀ ਤੇ ਹੋਰ ਵਿਭਾਗਾਂ ਨੂੰ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕਰਨ ਦੀਆਂ ਹਦਾਇਤਾਂ ਕਰਦੇ ਕਿਹਾ ਕਿ ਜੇਕਰ ਲੋਕ ਪ੍ਰਸਾਸ਼ਨ ਦਾ ਸਾਥ ਦੇਣ ਤਾਂ ਜਿਲੇ ਵਿਚੋਂ ਨਸ਼ੇ ਦੀਆਂ ਜੜਾਂ ਪੁੱਟ ਕੇ ਰੁੱਖਾਂ ਦੀਆਂ ਜੜਾਂ ਲਗਾ ਦਿੱਤੀਆਂ ਜਾਣਗੀਆਂ। ਉਨਾਂ ਜਿਲੇ ਦੀਆਂ ਸਾਰੀਆਂ ਪੰਚਾਇਤਾਂ, ਨਗਰ ਕੌਂਸਲਾਂ ਦੇ ਚੁਣੇ ਹੋਏ ਨੁੰਮਾਇਦਿਆਂ, ਪੜ੍ਹੇ-ਲਿਖੇ ਤੇ ਸੂਝਵਾਨ ਲੋਕਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਇੰਨਾਂ ਮੁੱਦਿਆਂ ਉਤੇ ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕਰਦੇ ਕਿਹਾ ਕਿ ਜਦ ਤੱਕ ਜਿਲੇ ਦੇ ਲੋਕ ਸਾਡਾ ਸਾਥ ਨਹੀਂ ਦੇਣਗੇ, ਸਾਡੀਆਂ ਲੱਖਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਣਾ।
ਢਿੱਲੋਂ ਨੇ ਕਿਹਾ ਕਿ ਪਿਛਲੇ ਕਰੀਬ ਇਕ ਸਾਲ ਤੋਂ ਜਿਲੇ ਵਿਚੋਂ ਨਸ਼ੇ ਦੀ ਬਿਮਾਰੀ ਖਤਮ ਕਰਨ ਲਈ ਕੰਮ ਕਰ ਕੀਤਾ ਜਾ ਰਿਹਾ ਹੈ, ਜਿਸ ਸਦਕਾ 40 ਹਜ਼ਾਰ ਦੇ ਕਰੀਬ ਵਿਅਕਤੀਆਂ ਨੇ ਬਤੌਰ ਡੈਪੋ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਅਤੇ ਇੰਨਾਂ ਸਾਰਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਨਸ਼ੇ ਦੇ ਰੋਗ ਵਿਚ ਫਸੇ ਹੋਏ ਨੌਜਵਾਨਾਂ ਦੇ ਇਲਾਜ ਕਰਨ ਦਾ ਕੰਮ ਦਿੱਤਾ ਗਿਾ ਹੈ।ਇਸ ਤੋਂ ਇਲਾਵਾ 2 ਲੱਖ 52 ਹਜ਼ਾਰ ਤੋਂ ਵੱਧ ਬਡੀ ਰਜਿਸਟਰਡ ਹੋਏ, ਜੋ ਕਿ ਜ਼ਿਆਦਾਤਰ ਸਕੂਲਾਂ ਤੇ ਕਾਲਜਾਂ ਦੇ ਉਹ ਬੱਚੇ ਹਨ, ਜਿੰਨਾਂ ਨੇ ਭਵਿੱਖ ਸਿਰਜਣਾ ਹੈ। ਉਨਾਂ ਕਿਹਾ ਕਿ ਇਨਾਂ ਸਾਰਿਆਂ ਦੇ ਸਾਥ ਨਾਲ ਨਸ਼ੇ ਵਿਰੁੱਧ ਆਵਾਜ਼ ਤਾਂ ਬੁਲੰਦ ਹੋਈ ਹੈ, ਪਰ ਅਜੇ ਨਸ਼ਾ ਖਤਮ ਨਹੀਂ ਹੋਇਆ। ਉਨਾਂ ਕਿਹਾ ਕਿ ਪੁਲਿਸ ਚਾਹੇ ਜਿੰਨੀ ਮਰਜ਼ੀ ਸਖਤੀ ਕਰ ਲਵੇ, ਨਸ਼ਾ ਸਮਗਲਰਾਂ ਦੀ ਚੇਨ ਜਨਤਾ ਦੇ ਸਾਥ ਤੋਂ ਬਿਨਾਂ ਨਹੀਂ ਟੁੱਟਣੀ। ਉਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵੇਚਣ ਵਾਲਿਆਂ ਦੇ ਨਾਮ ਸਾਡੇ ਨਾਲ ਸਾਂਝੇ ਕਰਨ ਅਤੇ ਨਸ਼ੇ ਖਾਣ ਵਾਲੇ ਨੌਜਵਾਨਾਂ ਨੂੰ ਓਟ ਕੇਂਦਰਾਂ ਤੱਕ ਪੱਜਦਾ ਕਰਨ, ਜਿਥੇ ਸਰਕਾਰ ਵਲੋਂ ਮੁਫ਼ਤ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਪਿੰਡਾਂ ਵਿਚ ਖੇਡਾਂ ਦੇ ਮੈਦਾਨ ਤਿਆਰ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਕੇ ਸਰੀਰਕ ਤੌਰ ਉਤੇ ਤੰਦਰੁਸਤ ਬਣ ਸਕਣ।
 ਢਿਲੋਂ ਨੇ ਸਾਰੀਆਂ ਧਿਰਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਲਈ ਬਰਸਾਤ ਦੇ ਇਸ ਸੀਜ਼ਨ ਦਾ ਲਾਹਾ ਲੈਂਦੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਨਾਂ ਨੂੰ ਪਾਲਣ ਦਾ ਸੱਦਾ ਵੀ ਦਿੱਤਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਹਰੇਕ ਪਿੰਡ 550-550 ਪੌਦੇ ਲਗਾਉਣ ਜਾ ਰਹੀ ਹੈ, ਇਹ ਪੌਦੇ ਲਗਾਉਣ ਤੇ ਪਾਲਣ ਵਿਚ ਸਾਥ ਸਾਥ ਦਿੱਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਫ-ਸੁਥਰੀ ਹਵਾ ਲੈ ਸਕਣ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply