Thursday, March 19, 2026

ਵਿਧਾਇਕ ਅਮਿਤ ਵਿੱਜ ਨੇ ਕੀਤਾ “ਨਾਨਕ ਬਗੀਚੀ” ਦਾ ਉਦਘਾਟਨ

ਜਿਲ੍ਹਾ ਪਠਾਨਕੋਟ ਦੇ ਹਰੇਕ ਪਿੰਡ `ਚ ਲਾਏ ਜਾਣਗੇ 550 ਪੌਦੇ – ਡਿਪਟੀ ਕਮਿਸ਼ਨਰ
ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ, ਜਿਲ੍ਹਾ ਪ੍ਰਸਾਸ਼ਨ ਅਤੇ  ਵਣ ਵਿਭਾਗ ਦੇ ਉਪਰਾਲਿਆਂ ਸਦਕਾ ਸ੍ਰੀ PUNJ0707201913ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਅਧੀਨ ਪਠਾਨਕੋਟ ਦੇ ਡਲਹੋਜ਼ੀ ਰੋਡ ੇ ਸਥਿਤ ਸ੍ਰੀ ਰਾਮ ਸ਼ਰਨਮ ਕਲੋਨੀ ਮੋੜ ਦੇ ਨਜ਼ਦੀਕ 550 ਪੋਦੇ ਲਗਾ ਕੇ “ਨਾਨਕ ਬਗੀਚੀ” ਦਾ ਉਦਘਾਟਨ ਕੀਤਾ ਗਿਆ। “ਨਾਨਕ ਬਗੀਚੀ” ਵਿੱਚ 160 ਮੀਟਰ ਸਕਿਊਅਰ ਦੇ ਸਥਾਨ ਵਿੱਚ ਕਰੀਬ 40 ਵੱਖ ਵੱਖ ਕਿਸਮਾਂ ਦੇ 550 ਪੋਦੇ ਲਗਾਏ ਗਏ ਹਨ। ਇਸ ਬਗੀਚੀ ਦੇ ਚਾਰੇ ਪਾਸੇ ਕੰਡਿਆਂ ਵਾਲੀ ਤਾਰ ਲਗਾਈ ਗਈ ਹੈ ਅਤੇ ਪੋਦਿਆਂ ਦੀ ਸੁਰੱਖਿਆ ਅਤੇ ਪਾਣੀ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ।
    ਇਸ ਪ੍ਰੋਗਰਾਮ ਵਿੱਚ ਅਮਿਤ ਵਿੱਜ ਵਿਧਾਇਕ ਪਠਾਨਕੋਟ, ਡਿਪਟੀ ਕਮਿਸ਼ਨਰ ਰਾਮਵੀਰ ਅਤੇ ਪੂਜਨੀਕ ਸ੍ਰੀ ਸ੍ਰੀ 1008 ਮਹਾ ਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਸ਼ਾਹਪੁਰਕੰਡੀ ਵਾਲੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਪਠਾਨਕੋਟ ਵਾਸੀਆਂ ਨੂੰ ਸਮਰਪਿਤ “ਨਾਨਕ ਬਗੀਚੀ” ਦਾ ਉਦਘਾਟਨ ਕੀਤਾ।ਇਸ ਸਮੇਂ ਸੰਜੀਵ ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ, ਨਰੇਸ ਕੁਮਾਰ ਐਸ.ਡੀ.ਓ ਲੋਕ ਨਿਰਮਾਣ ਵਿਭਾਗ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਇੰਦਰਜੀਤ ਗੁਪਤਾ ਪ੍ਰਧਾਨ ਜਿਲ੍ਹਾ ਵਪਾਰ ਮੰਡਲ ਪਠਾਨਕੋਟ, ਸਮੀਰ ਸ਼ਾਰਧਾ ਮੁੱਖ ਵਕਤਾ, ਅਜੈ ਸਰਮਾ ਐਡਵੋਕੇਟ, ਅਜੈ ਬਾਗੀ, ਜਤਿੰਦਰ ਮਹਾਜਨ ਅਤੇ ਹੋਰ ਵੀ ਸੰਸਥਾ ਦੇ ਨੁਮਾਇੰਦੇ ਹਾਜ਼ਰ ਸਨ।
PUNJ0707201914ਸਮਾਰੋਹ ਦੇ ਅਰੰਭ ਵਿੱਚ ਮਹਿਮਾਨਾਂ ਵੱਲੋਂ ਵੱਲੋਂ ਪਰਦਾ ਹਟਾ ਕੇ ਨਾਨਕ ਬਗੀਚੀ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮਗਰੋਂ ਉਨ੍ਹਾਂ ਵੱਲੋਂ ਨਾਨਕ ਬਗੀਚੀ ਵਿੱਚ ਪੋਦੇ ਵੀ ਲਗਾਏ ਗਏ।ਨਾਨਕ ਬਗੀਚੀ ਦੀ ਦੇਖ ਭਾਲ ਸ਼ਰਧਾ ਧਾਮ ਸਾਹਪੁਰਕੰਡੀ ਵੱਲੋਂ ਕੀਤੀ ਜਾਵੇਗੀ।  
             ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਤਕਨੀਕ ਹੈ, ਜਿਸ ਨੂੰ “ਮੀਆਵਾਕੀ” ਕਿਹਾ ਜਾਂਦਾ ਹੈ, ਜੋ ਕਿ ਇੱਕ ਸਾਇੰਸਦਾਨ ਦੇ ਨਾਮ ਤੇ ਤਕਨੀਕ ਵਿਕਸਿਕ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਤਕਨੀਕ ਵਿਦੇਸ਼ਾਂ ਵਿੱਚ ਕਾਫੀ ਮਸ਼ਹੂਰ ਹੈ ਅਤੇ ਇਸੇ ਹੀ ਤਰਜ਼ ਤੇ ਪਠਾਨਕੋਟ ਸ਼ਹਿਰ ਵਿੱਚ ਇਸ ਦਾ ਅਰੰਭ ਕੀਤਾ ਗਿਆ ਹੈ ।ਜਿਸ ਅਧੀਨ ਇੱਕ ਹੀ ਸਥਾਨ `ਤੇ ਘੱਟ ਦੂਰੀ ਉਪਰ ਬਹੁਤ ਜਿਆਦਾ ਪੋਦੇ ਲਗਾਏ ਜਾਂਦੇ ਹਨ ਕਿ ਪੋਦਿਆਂ ਦੀਆਂ ਜੜ੍ਹਾਂ ਆਪਸ ਵਿੱਚ ਪੂਰੀ ਤਰ੍ਹਾਂ ਨਾਲ ਪਕੜ ਬਣਾ ਲੈਣ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਤਕਨੀਕ ਨਾਲ ਜਿੱਥੇ ਪੋਦੇ ਦੇ ਦਰੱਖਤ ਬਣਨ `ਤੇ ਇਸ ਦੀ ਮਜਬੂਤੀ ਵੱਧ ਜਾਂਦੀ ਹੈ ਉਥੇ ਹੀ ਇਸ ਤੋਂ ਆਕਸੀਜਨ ਵੀ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਦੋਰਾਨ ਪਠਾਨਕੋਟ ਅੰਦਰ ਕਰੀਬ 15-20 ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਵੇਗੀ ਜਿਥੇ ਕਿਸੇ ਹੋਰ ਪ੍ਰੋਜੈਕਟ ਨੂੰ ਨਹੀਂ ਬਣਾਇਆ ਜਾ ਸਕਦਾ।ਉਥੇ ਨਾਨਕ ਬਗੀਚੀਆਂ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਪਠਾਨਕੋਟ ਸਿਟੀ ਪੂਰੀ ਤਰ੍ਹਾਂ ਨਾਲ ਸਾਫ ਅਤੇ ਸਵੱਛ ਰਹਿ ਸਕੇ।
ਪੂਜਨੀਕ ਸ੍ਰੀ ਸ੍ਰੀ 1008 ਮਹਾ ਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਸ਼ਾਹਪੁਰਕੰਡੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਨ ਕਿ ਅਜਿਹੇ ਪ੍ਰੋਜੈਕਟ ਉਲੀਕ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਜੋ ਕਿ ਇੱਕ ਵਧੀਆ ਪ੍ਰੋਜੈਕਟ ਪਠਾਨਕੋਟ ਦੇ ਲੋਕਾਂ ਲਈ ਲੈ ਕੇ ਆਏ ਹਨ, ਉਨ੍ਹਾਂ ਵੱਲੋਂ ਇਸ ਪ੍ਰੋਜੈਕਟ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
    ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਜੈਕਟ ਪ੍ਰਸੰਸਾਯੋਗ ਹਨ।ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਹਰੇਕ ਪਿੰਡ `ਚ 550 ਪੌਦੇ ਜੁਲਾਈ ਅਤੇ ਅਗਸਤ ਮਹੀਨਿਆਂ ਦੋਰਾਨ ਲਗਾਏ ਜਾਣੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਜਿਲ੍ਹੇ, ਆਪਣੇ ਸੂਬੇ ਅਤੇ ਆਪਣੇ ਦੇਸ਼ ਨੂੰ ਹਰਿਆ ਭਰਿਆ ਰੱਖਣ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਓ ਤਾਂ ਜੋ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿ ਸਕੀਏ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply