ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਪਹਿਲਾਂ ਮਾਈਨਿੰਗ ਕਾਰਨ ਵਾਤਾਵਰਣ ਮੈਨੇਜਮੈਂਟ ਫੰਡ (ਈ.ਐਮ.ਐਫ) ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਜਿੱਥੇ ਜਿਲ੍ਹੇ `ਚ ਵੱਖ ਵੱਖ ਸਥਾਨਾਂ `ਤੇੇ ਪ੍ਰੋਜੈਕਟਾਂ ਦੇ ਵਿਕਾਸ ਕਾਰਜ ਕਰਵਾਏ ਗਏ ਸਨ ਅਤੇ ਹੁਣ ਮਾਈਨਿੰਗ ਕਰਨ ਵਾਲਿਆਂ ਵਿਰੁਧ ਕਰੜ੍ਹਾ ਰੁੱਖ ਕਰਦਿਆਂ ਹੋਇਆ ਜਿਲ੍ਹਾ ਪ੍ਰਸਾਸਨ ਵੱਲੋਂ ਕਰੈਸ਼ਰ ਮਾਲਕਾਂ ਨਾਲ ਮੀਟਿੰਗ ਕਰ ਕੇ ਸੁੰਦਰ ਚੱਕ-ਕੀੜੀ ਰੋਡ ਦੇ ਖਸਤਾ ਹਾਲਤ ਹੋਣ `ਤੇ ਆਉਣ ਵਾਲੇ ਖਰਚ 173.38 ਲੱਖ ਰੁਪਏ ਸਟੋਨ ਕਰੈਸ਼ਰ ਵਾਲਿਆਂ ਨੂੰ ਪੈਨਲਟੀ ਪਾਈ ਗਈ ਹੈ।ਜਿਸ ਦੇ ਮੁਆਵਜੇ ਵਜੋਂ ਹੁਣ ਸਟੋਨ ਕਰੈਸ਼ਰ ਵਾਲਿਆਂ ਵੱਲੋਂ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉਪਰੋਕਤ ਦੋਨੋ ਕੰਮ ਪੰਜਾਬ ਵਿੱਚ ਪਹਿਲੀ ਵਾਰ ਹੋਏ ਹਨ, ਜੋ ਜਿਸ ਦਾ ਲਾਭ ਸਿੱਧੇ ਤੋਰ `ਤੇ ਜਨਤਾ ਨੂੰ ਪਹੁੰਚ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਹਾਈਵੇ ਤੋਂ ਸੁੰਦਰ ਚੱਕ ਕੀੜੀ ਨੂੰ ਜਾਣ ਵਾਲਾ ਮਾਰਗ ਜੋ ਸਟੋਨ ਕਰੈਸਰਾਂ ਵੱਲੋਂ ਚਲਾਏ ਜਾ ਰਹੇ ਭਾਰੀ ਵਾਹਨਾਂ ਦੇ ਕਾਰਨ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ।ਜਿਸ ਨਾਲ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਖਸਤਾ ਹਾਲਤ ਮਾਰਗ ਦੇ ਕਾਰਨ ਕਈ ਵਾਰ ਦੁਰਘਟਨਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਗਵਾਉਣੀਆਂ ਪਈਆਂ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਦੋਰਾਨ ਪਾਇਆ ਗਿਆ ਕਿ ਕਰੈਸ਼ਰ ਮਾਲਕਾਂ ਵੱਲੋਂ ਪੰਜਾਬ ਮਾਈਨਰ ਮਿਨਰਲ ਰੂਲ 2013 ਦੀ ਉਲੰਘਣਾ ਕੀਤੀ ਜਾ ਰਹੀ ਹੈ।ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ (ਬੀ.ਐਂਡ ਆਰ) ਵੱਲੋਂ ਸੁੰਦਰ ਚੱਕ ਕੀੜੀਆਂ ਸਾਈਡ ਸੜਕ ਨੂੰ ਨਵੀਂ ਬਣਾਉਂਣ/ਮੁਰੰਮਤ ਲਈ ਬਾਬਤ ਰਕਮ 173.38 ਲੱਖ ਦਾ ਐਸਟੀਮੇਟ ਪੇਸ਼ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਸਬੰਧੀ ਜਦ ਇਸ ਖੇਤਰ ਦੇ ਸਟੋਨ ਕਰੈਸ਼ਰ ਵਾਲਿਆਂ ਨੂੰ ਵੱਖਰੇ ਤੋਰ `ਤੇ ਬੁਲਾਇਆ ਗਿਆ ਅਤੇ ਸੁੰਦਰ ਚੱਕ ਕੀੜੀ ਵਾਲਾ ਰੋਡ ਸਟੋਨ ਕਰੈਸਰਾਂ ਵੱਲੋਂ ਆਵਾਜਾਈ ਕਰਕੇ ਕਾਫੀ ਖਸਤਾ ਹਾਲਤ ਵਿੱਚ ਹੈ ਬਾਰੇ ਚਰਚਾ ਕੀਤੀ ਗਈ ਅਤੇ ਰੋਡ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਸਟੋਨ ਕਰਸ਼ਰ ਦੇ ਮਾਲਿਕਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਉਕਤ ਮਾਰਗ ਆਪਣੇ ਵੱਲੋਂ ਬਣਾਈ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜਕ ਦੀ ਗੁਣਵੱਤਾ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਉਕਤ ਸੜਕ ਦੇ ਨਿਰਮਾਣ ਕਾਰਜ ਵਿੱਚ ਕਾਰਜਕਾਰੀ ਇੰੰਜੀਨੀਅਰ ਮੰਡੀ ਬੋਰਡ ਪਠਾਨਕੋਟ ਅਤੇ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ (ਬੀ.ਐਂਡ.ਆਰ) ਪਠਾਨਕੋਟ ਆਪਣਾ ਪੂਰਨ ਸਹਿਯੋਗ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕੋਈ ਹੋਰ ਸੜਕ ਕਰੈਸ਼ਰਾਂ ਕਾਰਨ ਟੁੱਟੀ ਹੈ ਤਾਂ ਉਸ ਦੀ ਰਿਪੋਰਟ ਵੀ ਤਿੰਨ ਮੈਂਬਰੀ ਕਮੇਟੀ ਵੱਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਪੇਸ਼ ਕੀਤੀ ਜਾਵੇਗੀ। ਇਸ ਮੰਤਵ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਸੁਪਰਡੈਂਟ ਇੰਜੀਨੀਅਰ ਪੀ.ਡਬਲਯੂ.ਡੀ ਦੀ ਪ੍ਰਧਾਨਗੀ ਬਣਾਈ ਗਈ ਕਮੇਟੀ `ੱਚ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਪਠਾਨਕੋਟ ਅਤੇ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ (ਬੀ.ਐਂਡ.ਆਰ)ਹੋਣਗੇ।ਕਮੇਟੀਇਹ ਸੜਕ ਬਨਾਉਣ ਲਈ ਵਰਤੇ ਜਾਣ ਵਾਲੇ ਮਟੀਰੀਅਲ ਅਤੇ ਸਪੈਸੀਫਿਕੇਸ਼ਨਾਂ ਦੀ ਜਾਂਚ ਕਰੇਗੀ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …