ਮੌੜ ਮੰਡੀ, 7 ਜੁਲਾਈ (ਪੰਜਾਬ ਪੋਸਟ ਬਿਊਰੋੁ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਠਿੰਡਾ ਵਲੋਂ ਡਵੀਜਨ ਮੌੜ ਵਿਖੇ ਭਰਵੀਂ ਮੀਟਿੰਗ
ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਵੀਜ਼ਨ ਪ੍ਰਧਾਨ ਸੁਖਵਿੰਦਰ, ਸਬ ਡਵੀਜਨ ਪ੍ਰਧਾਨ ਸੁਖਪਾਲ ਸਿੰਘ, ਪ੍ਰਧਾਨ ਨੰਦ ਲਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਸਬ ਡਵੀਜਨ ਕੈਸ਼ੀਅਰ ਵਿੱਕੀ ਸਿੰਘ ਲੋਹਟ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਡਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਡਿਉਟੀ `ਤੇ ਬਹਾਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਵੀ ਤਿੱਖਾ ਕਰਗੇ।
ਸੀ.ਐਚ.ਵੀ ਠੇਕਾ ਕਾਮਿਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਠਿੰਡਾ ਜ਼ੋਨ ਵਿੱਚ ਬਹੁਤ ਹੀ ਬੁਰਾ ਹਾਲ ਹੈ ਸੀ.ਐਚ.ਬੀ ਠੇਕਾ ਕਾਮੇ ਨੂੰ ਵਰਕ ਆਡਰ ਅਨੁਸਾਰ ਜੋ ਤਨਖਾਹ ਮਿਲਣੀ ਚਾਹੀਦੀ ਹੈ ਉਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ।ਠੇਕਾ ਕਾਮਿਆਂ ਤੋ ਨਿਗੂਣੀਆਂ ਤਨਖਾਹਾਂ `ਤੇ ਲਾਈਨਾਂ ਦਾ ਕੰਮ (ਮੈਨਟੇਨੈਂਸ ਆਦਿ) ਦਾ ਕੰਮ ਲਿਆ ਜਾਂਦਾ ਹੈ।ਹਾਦਸਾ ਵਾਪਰਨ `ਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।ਪਿਛਲੇ ਕੁੱਝ ਦਿਨਾਂ `ਚ ਬਠਿੰਡਾ ਸਰਕਲ ਵਿੱਚ ਗੁਰਦੀਪ ਸਿੰਘ ਨੰਦ ਲਾਲ, ਮੌੜ ਤੋਂ ਮਲਕੀਤ ਸਿੰਘ ਰਾਮਪੁਰਾ ਤੇ ਹਰਦੇਵ ਸਿੰਘ ਬਠਿੰਡਾ ਨੂੰ ਕਰੰਟ ਨਾਲ ਹਾਦਸੇ ਹੋਏ ਹਨ।ਪਰ ਨਾ ਕੋਈ ਮੁਆਵਜ਼ਾ ਠੇਕੇਦਾਰ ਤੋਂ ਮਿਲਿਆ ਤੇ ਨਾ ਹੀ ਮਨੈਜਮੈਟ ਤੋਂ। ਜਿਸ ਕਰਕੇ ਠੇਕਾ ਕਾਮਿਆਂ ਵਿੱਚ ਜਿਆਦਾ ਰੋਸ ਹੈ।ਠੇਕਾ ਕਾਮਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 16 ਅਤੇ 17 ਜੁਲਾਈ ਨੂੰ ਪਰਿਵਾਰਾਂ ਸਮੇਤ ਚੀਫ ਇੰਜੀਨੀਅਰ ਦਫਤਰ ਵਿਖੇ ਪਰਿਵਾਰਾਂ ਸਮੇਤ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਚੀਫ ਇੰਜੀਨੀਅਰ ਦੀ ਹੋਵੇਗੀ।
ਇਸ ਮੌਕੇ ਗੁਰਮੀਤ ਸਿੰਘ, ਪਵਨ ਕੁਮਾਰ, ਮਨਦੀਪ ਸਿੰਘ, ਭਗਵੰਤ ਸਿੰਘ, ਰਣਧੀਰ ਦਾਸ, ਕੇਵਲ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media