Tuesday, November 24, 2026

ਰਲੀਜ਼ ਹੁੰਦੇ ਹੀ ਲੋਕਾਂ ਦੀ ਜ਼ੁਬਾਨ `ਤੇ ਚੜ੍ਹਿਆ ਜੈਜ਼ੀ ਬੀ ਦਾ ਨਵਾਂ ਗੀਤ `ਵਰਲਡਵਾਈਡ`

ਪਟਿਆਲਾ, 7 ਜੁਲਾਈ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ Jazzy B`ਵਰਲਡਵਾਈਡ` ਨਾਲ ਸੰਗੀਤ ਜਗਤ `ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ।ਗੀਤਕਾਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਹੈ।ਜੈਜ਼ੀ ਬੀ ਦੇ ਆਪਣੇ ਯੂ-ਟਿਊਬ ਚੈਨਲ ‘ਜੈਜ਼ੀ ਬੀ ਰਿਕਾਰਡਜ਼’ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਯੂ-ਟਿਊਬ ‘ਤੇ ਇਸ ਗੀਤ ਨੂੰ 2 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਗਾਇਕ ਜੈਜ਼ੀ ਬੀ ਇਕ ਵਾਰ ਫਿਰ ਸਰੋਤਿਆਂ ਦਾ ਦਿਲ ਜਿੱਤਣ `ਚ ਕਾਮਯਾਬ ਰਿਹਾ ਹੈ।
            ਦੱਸਣਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਗਾਇਕ ਜੈਜ਼ੀ ਬੀ ਗੀਤਕਾਰ ਨਿੰਦਰ ਮੋਰਾਂਵਾਲੀ ਦੀ ਕਲਮ ਦੀ ਉਪਜ ਇੱਕ ਹੋਰ ਬਹੁਤ ਹੀ ਖੂਬਸੂਰਤ ਗੀਤ ‘ਮਾਂ ਬੋਲੀ’ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply