Wednesday, February 25, 2026

ਨਸ਼ਿਆਂ ਵਿਰੁੱਧ ਜੰਗ `ਚ ਚੰਗੀ ਕਾਰਗੁਜ਼ਾਰੀ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਸਨਮਾਨਿਤ – ਐਸ.ਐਸ.ਪੀ ਖੁਰਾਣਾ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਹਿਕਮਾ ਪੁਲਿਸ ਵਿੱਚ ਡਸਿਪਲਨ ਕਾਇਮ ਰੱਖਣ, ਵਰਦੀ ਨਾਲ ਛੇੜਛਾੜ ਨਾ ਕਰਨ, PUNJ0707201920ਪੈਟਰਨ ਅਨੁਸਾਰ ਵਰਦੀ ਪਹਿਨਣ ਅਤੇ ਫੋੋਰਸ ਨੂੰ ਚੁਸਤ ਫੁਰਤ ਰੱਖਣ ਲਈ ਜਿਲ੍ਹਾ ਹੈਡਕੁਆਟਰ ਪੁਲਿਸ ਲਾਈਨ ਮਾਨਸਾ `ਚ ਹਰ ਸ਼ੁਕਰਵਾਰ ਨੂੰ ਜਨਰਲ ਪ੍ਰੇਡ ਕਰਵਾਈ ਜਾਂਦੀ ਹੈ।ਐਸ.ਐਸ.ਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਪ੍ਰੇਡ ਵਿੱਚ ਗਜ਼ਟਿਡ, ਮੁੱਖ ਅਫਸਰਾਨ, ਚੌਕੀਆਂ ਦੇ ਇੰਚਾਰਜਾਂ ਤੋਂ ਇਲਾਵਾ ਸਾਰੇ ਥਾਣਿਆਂ ਚੌਕੀਆਂ ਦੀਆ ਗਾਰਦਾਂ, ਦਫਤਰੀ ਸਟਾਫ, ਅਫਸਰਾਨ ਦੇ ਰੀਡਰ ਗੰਨਮੈਨ ਸਟਾਫ, ਸਾਰੇ ਸਟਾਫ ਕਰਮਚਾਰੀ, ਟਰੈਫਿਕ ਸੈਲ ਆਦਿ ਮੱਦਾਂ `ਤੇ ਤਾਇਨਾਤ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਦੀਆ ਟੀਮਾਂ ਬਣਾਈਆ ਗਈਆਂ ਹਨ।ਪਰੇਡ `ਤੇ ਤਾਇਨਾਤ ਕਰਮਚਾਰੀਆਂ ਪਾਸੋਂ ਰਾਈਫਲ ਐਕਸਰਸਾਈਜ ਕਰਵਾਈ ਜਾਂਦੀ ਹੈ, ਐਨ.ਜੀ.ਓ  ਨੂੰ ਅਲਾਟ ਅਸਲੇ ਸਬੰਧੀ ਕੋਤ ਆਰਮੋਰਰ ਨੂੰ ਬੁਲਾ ਕੇ ਇੰਸਪੈਕਸ਼ਨ ਕਰਵਾਈ ਜਾਂਦੀ ਹੈ ਅਤੇ ਸਰਕਾਰੀ ਗੱਡੀਆਂ ਦੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਸਬੰਧੀ ਚੰਗੀ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਪ੍ਰੇਡ ਮੌਕੇ ਬੁਲਾ ਕੇ ਸਨਮਾਨਿਆ ਜਾਂਦਾ ਹੈ ਅਤੇ ਚੰਗੀ ਪ੍ਰੇਡ ਕਰਨ ਵਾਲੇ ਅਤੇ ਅੱਛੇ ਟਰਨਆਊਟ ਵਾਲੇ ਕਰਮਚਾਰੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨ ਕੀਤਾ ਜਾਂਦਾ ਹੈ ਤਾਂ ਜੋ ਇਹ ਕਰਮਚਾਰੀ ਆਪਣੀ ਡਿਊਟੀ ਹੋਰ ਅੱਛੇ ਤਾਰੀਕੇ ਨਾਲ ਨਿਭਾਅ ਸਕਣ।
      ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਮਾਨਸਾ ਵਿਖੇ ਹੋਈ ਜਨਰਲ ਪ੍ਰੇਡ ਵਿੱਚ ਨਸ਼ਿਆਂ ਵਿਰੁੱਧ ਚੰਗੀ ਕਾਰਗੁਜ਼ਾਰੀ ਕਰਨ ਵਾਲੇ 7 ਕਰਮਚਾਰੀਆਂ ਅਤੇ ਚੰਗੀ ਪ੍ਰੇਡ ਕਰਨ ਵਾਲੇ, ਪੈਟਰਨ ਅਨੁਸਾਰ ਵਰਦੀ ਪਹਿਨਣ ਤੇ ਚੰਗੀ ਟਰਨ ਆਊਟ ਵਾਲੇ 19 ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਆ ਗਿਆ।ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਉਹਨਾਂ ਦੇ ਜਨਮ ਦਿਨ `ਤੇ 1 ਡਾਇਰੀ ਤੇ 1 ਪੈਨ ਦੇ ਕੇ ਜਨਮ ਦਿਨ ਦੀ ਵਧਾਈ ਦਿੱਤੀ ਗਈ। ਅਖੀਰ ਵਿੱਚ ਪ੍ਰੇਡ `ਤੇ ਹਾਜ਼ਰ ਕਰਮਚਾਰੀਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ।ਇਸ ਪ੍ਰੇਡ ਵਿੱਚ ਈ.ਪੀ.ਓ ਅਤੇ ਐਨ.ਜੀ.ਓ ਰੈਂਕ ਦੇ ਕਰਮਚਾਰੀਆਂ ਤੋਂ ਇਲਾਵਾ ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ, ਡੀ.ਐਸ.ਪੀ (ਸ:ਡ:) ਮਾਨਸਾ, ਡੀ.ਐਸ.ਪੀ (ਸ:ਡ:) ਸਰਦੂਲਗੜ, ਡੀ.ਐਸ.ਪੀ (ਔੌਰਤਾਂ ਅਤੇ ਬੱਚਿਆਂ ਵਿਰੁੱਧ ਕਰਾਈਮ) ਮਾਨਸਾ ਅਤੇ ਡੀ.ਐਸ.ਪੀ (ਸਥਾਨਕ) ਮਾਨਸਾ ਪ੍ਰੇਡ ਵਿੱਚ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply