Monday, April 20, 2026

ਬਜੁਰਗ ਔਰਤ ਦੇ ਘਰ ਦੀ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੇ ਕਰਵਾਈ ਉਸਾਰੀ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਵਿਧਵਾ ਤੇ ਬੇਸਹਾਰਾ ਔਰਤ ਰਾਮਜੀਤ ਕੌਰ ਪਤਨੀ ਸਵ. ਦਲਵਾਰਾ ਸਿੰਘ ਦੇ ਰਹਿਣ ਲਈ ਉਸ ਦੇ ਪੁਰਾਣੇ ਖ਼ਸਤਾ ਹਾਲਤ ਘਰ ਨੂੰ ਢਹਾ ਕੇ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਵਲੋਂ ਨਵੀਂ ਉਸਾਰੀ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਰਾਮਜੀਤ ਕੌਰ ਦੇ ਰਿਸ਼ਕਾ ਚਾਲਕ ਪਤੀ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਹੈ ਤੇ ਉਸ ਦੇ ਔਲਾਦ ਨਹੀਂ ਹੈ।ਉਸ ਦੇ ਰਹਿਣ ਵਾਲੇ ਮਕਾਨ ਦੀ ਹਾਲਤ ਤਰਸਯੋਗ ਸੀ, ਕੁੱਝ ਕਾਰਨਾਂ ਕਰਕੇ ਪ਼੍ਰਧਾਨ ਮੰਤਰੀ ਅਵਾਸ ਯੋਜਨਾ ਵਾਲਾ ਫੰਡ ਵੀ ਨਹੀਂ ਮਿਲ ਸਕਿਆ।ਜਿਸ ਕਾਰਨ ਕੁੱਝ ਨੌਜਵਾਨਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਤਹੱਈਆ ਕਰਕੇ ਅੱਜ ਉਸ ਦੇ ਘਰ ਦੀ ਛੱਤ ਪਾ ਕੇ ਦਿੱਤੀ ਹੈ।
ਰਾਮਜੀਤ ਕੌਰ ਨੇ ਸਭ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹੈ, ਜਿਹਨਾਂ ਨੇ ਉਸ ਦੇ ਮਕਾਨ ਨੂੰ ਬਣਾਉਣ ਲਈ ਤਿਲ-ਫੁੱਲ ਸਹਿਯੋਗ ਦਿੱਤਾ ਹੈ।ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਘਰ ਦੀ ਉਸਾਰੀ ਦਾ ਜੋ ਵੀ ਕੰਮ ਅਧੂਰਾ ਹੈ, ਉਸ ਲਈ ਫੰਡ ਦਿੱਤਾ ਜਾਵੇ ਤਾਂ ਕਿ ਉਸ ਦੀ ਜ਼ਿੰਦਗੀ ਚੰਗੀ ਤਰ੍ਹਾਂ ਬਸਰ ਹੋ ਸਕੇ।
ਸਮਾਜ ਸੇਵੀ ਕੰਮ ਵਿੱਚ ਗਗਨਦੀਪ ਸਿੰਘ ਸੰਗਰੂਰ, ਦਰਸ਼ਨ ਟੇਲਰ, ਮੱਖਣ ਮੱਤੀ, ਡਾ. ਗੱਗੀ, ਐਡਵੋਕੇਟ ਗਗਨਦੀਪ ਸਿੰਘ, ਕੱਦੂ ਕੱਤਰੀ, ਸਲੀਮ ਖਾਨ ਫੌਜੀ, ਕਾਲਾ ਮਿਸਤਰੀ ਘੋੜੇਨਬ, ਬਿੱਲੂ ਗੋਇਲ, ਦੀਪੂ ਮਾਨਸਾ, ਅਕਬਰ ਢਿੱਡੂ, ਕੁਲਦੀਪ ਮੋਹਰ ਸਿੰਘ ਵਾਲਾ, ਡਾ. ਸੁਰਜੀਤ ਚੀਮਾ ਆਦਿ ਨੇ ਇਸ ਸਹਿਯੋਗ ਵਿੱਚ ਅਹਿਮ ਹਿੱਸਾ ਪਾਇਆ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply