Thursday, February 26, 2026

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਬਣੀ ਪੱਤੀ ਦੁੱਲਟ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰ.13 ਪੱਤੀ ਦੁੱਲਟ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ PUNJ0707201924ਕਾਰਨ ਵਾਰਡ ਵਾਸੀਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ।ਇਥੇ ਗੰਦੇ ਪਾਣੀ ਨਾਲ ਭਰੀਆਂ ਗਲੀਆਂ ਵਿਚੋਂ ਦੀ ਜਿਥੇ ਲੰਘਣਾ ਬਹੁਤ ਹੀ ਮੁਸ਼ਕਲ ਹੈ, ਉਥੇ ਬਦਬੂ ਮਾਰਦਾ ਪਾਣੀ ਅਨੇਕਾਂ ਹੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਵਾਰਡ ਵਾਸੀਆਂ ਦਾ ਦੱਖ ਦਰਦ ਸੁਣਨ ਲਈ ਅਜਤਕ ਨਾ ਹੀ ਕੋਈ ਪਸ਼ਾਸ਼ਨਿਕ ਅਤੇ ਨਾ ਹੀ ਨਗਰ ਕੌਸਲ ਲੌਂਗੋਵਾਲ ਦਾ ਅਧਿਕਾਰੀ ਆਇਆ ਹੈ।
        ਵਾਰਡ ਵਾਸੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਸਾਡੇ ਘਰਾ ਦੇ ਵਿੱਚ ਆ ਵੜਦਾ ਹੈ।ਇਸ ਸਮੱਸਿਆ ਦੇ ਹੱਲ ਲਈ ਉਹ ਆਪਣੀ ਜਿਥੋ ਤੱਕ ਪਹੁੰਚ ਸੀ ਉਥੇ ਤੱਕ ਜਾ ਕੇ ਥੱਕ ਹਾਰ ਚੁੱਕੇ ਹਨ।ਉਨਾਂ ਕੋਲੋ ਵੋਟਾ ਮੰਗਣ ਲਈ ਤਾਂ ਲੀਡਰ ਆਏ, ਪਰੰਤੂ ਇਸ ਨਿਕਾਸੀ ਪਾਣੀ ਦਾ ਕਿਸੇ ਨੇ ਵੀ ਹੱਲ ਨਹੀ ਕੀਤਾ।ਉਨਾਂ ਕਿਹਾ ਕਿ ਪੰਜਾਬ ਵਾਟਰ ਅਤੇ ਸੀਵਰੇਜ਼ ਬੋਰਡ ਨੇ ਜ਼ੋ ਸੀਵਰੇਜ਼ ਸਿਸਟਮ ਪਾਇਆ ਹੈ ਇਹ ਬੰਦ ਹੋਇਆ ਪਿਆ ਹੈ।ਜਿਸ ਕਾਰਨ ਇਹ ਗੰਦੇ ਪਾਣੀ ਦੀ ਨਿਕਾਸੀ ਵੱਡੀ ਸਮੱਸਿਆ ਬਣੀ ਹੋਈ ਹੈ।ਅਣਜਾਣ ਰਾਹਗੀਰਾਂ ਦੀਆਂ ਗੱਡੀਆਂ, ਟਰੈਕਟਰ ਟਰਾਲੀਆਂ ਇਥੇ ਧਸ ਜਾਂਦੀਆਂ ਹਨ ਅਤੇ ਹਰ ਵਕਤ ਕੋਈ ਨਾ ਕੋਈ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ।ਉਨਾਂ ਨੇ ਇੰਟਰਨੈਟ ਜਰੀਏ ਵੈਟਸਐਪ, ਵੇਸਬੁੱਕ, ਯੂ-ਟਿਉਬ ਰਾਹੀ ਵੀਡੀਓ ਵਾਇਰਲ ਵੀ ਕੀਤੀਆ ਸੀ, ਪ੍ਰੰਤੂ ਇਸ ਦਾ ਕੋਈ ਹੱਲ ਨਹੀ ਹੋਇਆ ਹੈ।
ਕੀ ਕਹਿੰਦੇ ਹਨ ਨਗਰ ਕੌਸਲ ਲੌਂਗੋਵਾਲ ਦੇ ਪ੍ਰਧਾਨ ਜਗਦੇਵ ਸਿੰਘ ਸਿੱਧੂ
            ਇਸ ਸਬੰਧੀ ਨਗਰ ਕੌਸਲ, ਲੌਂਗੋਵਾਲ ਦੇ ਪ੍ਰਧਾਨ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਡ ਨੰ.13 ਦਾ ਨਿਕਾਸੀ ਪਾਣੀ ਪਹਿਲਾ ਪੱਤੀ ਦੁੱਲਟ ਵਿੱਚ ਬਣੇ ਟੋਭੇ ਵਿੱਚ ਪੈਦਾ ਸੀ ਉਹ ਲੋਕਾਂ ਦੀ ਨਿੱਜੀ ਮਾਲਕੀ ਵਾਲੀ ਜਾਇਦਾਦ ਸੀ ਜ਼ੋ ਲੋਕਾਂ ਨੇ ਭਰਤੀ ਪਾ ਕੇ ਆਪਣੇ ਕਬਜੇ ਵਿੱਚ ਕਰ ਲਈ ਹੈ।ਜਿਸ ਕਾਰਨ ਨਿਕਾਸੀ ਪਾਣੀ ਹੋਣਾ ਬੰਦ ਹੋ ਗਿਆ ਹੈ ਅਤੇ ਸੀਵਰੇਜ਼ ਬੰਦ ਹੋ ਕਾਰਨ ਹੁਣ ਇਸ ਨਿਕਾਸੀ ਪਾਣੀ ਦੀ ਸਮੱਸਿਆ ਬਣੀ ਹੋਈ ਹੈ ਇਸ ਦੇ ਹੱਲ ਲਈ ਪਾਣੀ ਕੱਢਣ ਦਾ ਦਿਨ ਰਾਤ ਕਰਕੇ ਪੂਰਾ ਉਪਰਾਲਾ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਨਗਰ ਕੌਸਲ ਲੌਂਗੋਵਾਲ ਵਲੋ ਗੰਦੇ ਪਾਣੀ ਦੀ ਨਿਕਾਸੀ ਲਈ ਪੱਤੀ ਦੁੱਲਟ ਤੋ ਮੰਡੇਰ ਕਲਾਂ ਬੱਸ ਸਟੈਂਡ ਤੱੱਕ ਐਸਟੀਮੈਟ ਲੱਗ ਚੁੱਕਾ ਹੈ, ਜਦੋ ਵੀ ਸਰਕਾਰ ਵਲੋ ਇਸ ਲਈ ਗਰਾਂਟ ਆਵੇਗੀ ਇਸ ਦਾ ਹੱਲ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਪੰਜਾਬ ਵਾਟਰ ਅਤੇ ਸੀਵਰੇਜ਼ ਬੋਰਡ ਦੇ ਜੇ.ਈ ਰਵੀ ਕੁਮਾਰ
        ਇਸ ਸਬੰਧੀ ਪੰਜਾਬ ਵਾਟਰ ਅਤੇ ਸੀਵਰੇਜ਼ ਬੋਰਡ ਦੇ ਜੇਈ ਰਵੀ ਕੁਮਾਰ ਨੇ ਦੱਸਿਆ ਕਿ ਸੀਵਰੇਜ਼ ਸਿਸਟਮ ਡੇਢ ਕਿਲੋਮੀਟਰ ਬੰਦ ਪਿਆ ਸੀ ਜ਼ੋ ਕਿ ਇੱਕ ਕਿਲੋਮੀਟਰ ਦਾ ਸੀਵਰੇਜ਼ ਸਾਹਪੁਰ ਰੋਡ ਤੋ ਖੋਲ ਦਿੱਤਾ ਗਿਆ ਹੈ।ਪ੍ਰੰਤੂ ਜ਼ੋ ਦੁੱਲਟ ਪੱਤੀ ਤੋਂ ਅੱਧਾ ਕਿਲੋਮੀਟਰ ਦਾ ਸੀਵਰੇਜ਼ ਹੈ, ਇਹ ਅਜੇ ਬੰਦ ਹੈ ਇਹ ਇੱਕ ਦੋ ਦਿਨਾ ਤੱਕ ਮਸ਼ੀਨ ਆ ਜਾਵੇਗੀ ਅਤੇ ਸੀਵਰੇਜ਼ ਖੋਲਣ ਦਾ ਕੰਮ ਸੁਰੂ ਹੋ ਜਾਵੇਗਾ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply