Wednesday, June 24, 2026

ਗੁਰਪ੍ਰੀਤ ਸਿੰਘ ਸੱਦੋਪੁਰ ਨਾਲ ਰੁਬਰੂ ਸਮਾਗਮ

ਧੂਰੀ, 8 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ PUNJ0807201903ਸੱਦੋਪੁਰ ਐਮ.ਏ.ਬੀ.ਐਡ (ਜਿੰਨਾਂ ਦੀਆਂ ਜਮਾਂਦਰੂ ਦੋਵੇਂ ਬਾਹਾਂ ਨਹੀਂ ਹਨ) ਨਾਲ ਰੁਬਰੂ ਕਰਵਾਇਆ ਗਿਆ।ਗੁਰਪ੍ਰੀਤ ਨੇ ਦੱਸਿਆ ਕਿ ਉਨਾਂ ਦੇ ਜੀਵਨ ਵਿੱਚ ਬੇਅੰਤ ਕਠਿਨਾਈਆਂ ਆਈਆਂ ਪਰ ਹੌਂਸਲਾ ਨਹੀਂ ਛੱਡਿਆ।ਉਹ ਆਪਣੇ ਜੀਵਨ ਦੇ ਸਾਰੇ ਕੰਮ ਜਿਵੇਂ ਨਹਾਉਣਾ, ਰੋਟੀ ਖਾਣੀ, ਵਾਹ ਵਾਹੁਣੇ ਅਤੇ ਸਕੂਲ ਵਿੱਚ ਬੱਚਿਆਂ ਨੂੰ ਬਲੈਕ ਬੋਰਡ `ਤੇ ਪੈਰ੍ਹ ਰਾਹੀਂ ਲਿਖ ਕੇ ਪੜਾਉਣਾ ਆਦਿ ਪੈਰਾਂ ਨਾਲ ਕਰਦੇ ਹਨ। ਇੱਥੇ ਵੀ ਉਨਾਂ ਨੇ ਪੈਰ ਨਾਲ ਕਾਪੀ `ਤੇ ਲਿਖ ਕੇ ਦਿਖਾਇਆ।ਉਨਾਂ ਦੀ ਲਿਖਾਈ ਆਮ ਵਿਅਕਤੀਆਂ ਨਾਲੋਂ ਕਿਤੇ ਸੋਹਣੀ ਹੈ।ਸਭਾ ਵੱਲੋਂ ਗੁਰਪ੍ਰੀਤ ਸਿੰਘ ਸੱਦੋਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
         ਇਸ ਉਪਰੰਤ ਕਵੀ ਦਰਬਾਰ ਵਿੱਚ ਕਰਤਾਰ ਸਿੰਘ ਠੁੱਲੀਵਾਲ, ਰਜਿੰਦਰ ਸਿੰਘ ਰਾਜਨ, ਗੁਰਮੀਤ ਸਿੰਘ ਸੋਹੀ, ਜੋਗਿੰਦਰ ਸਿੰਘ ਜੱਗੀ, ਪੇਂਟਰ ਸੁਖਦੇਵ ਧੂਰੀ, ਲਖਵਿੰਦਰ ਸਿੰਘ ਖੁਰਾਣਾ, ਮੀਤ ਸਕਰੌਦੀ, ਲਵਲੀ ਬਡਰੁੱਖਾਂ, ਅਮਨਦੀਪ ਸਿੰਘ ਜੱਖਲਾਂ, ਰਵਿੰਦਰ ਸਿੰਘ ਮੀਮਸਾ, ਰਣਜੀਤ ਸਿੰਘ ਜਵੰਧਾ, ਮੂਲ ਚੰਦ ਸ਼ਰਮਾਂ, ਸੰਜੇ ਲਹਿਰੀ, ਦਰਦੀ ਚੁੰਘਾਂਵਾਲਾ, ਪਰਮਜੀਤ ਦਰਦੀ, ਜਗਤਾਰ ਸਿੰਘ ਰੁਲਦੂਸਿੰਘਵਾਲਾ, ਜਗਸੀਰ ਸਿੰਘ ਮੂਲੋਵਾਲ, ਚਰਨਜੀਤ ਸਿੰਘ ਮੀਮਸਾ, ਪ੍ਰਵੀਨ ਗਰਗ, ਪ੍ਰਿਯਾ, ਅਸ਼ਵਨੀ ਕੁਮਾਰ, ਤਾਰੀ ਸਲਾਰੀਆ, ਰਮੇਸ਼ ਕੁਮਾਰ, ਕੁਲਜੀਤ ਧਵਨ, ਅਸ਼ੋਕ ਭੰਡਾਰੀ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਆਦਿ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply