Friday, February 27, 2026

ਯਾਦਗਾਰੀ ਹੋ ਨਿੱਬੜਿਆ ਪਵਨ ਹਰਚੰਦਪੁਰੀ ਦਾ ਸਨਮਾਨ ਸਮਾਰੋਹ – ਡਾ. ਸਵਰਾਜ ਸਿੰਘ

ਧੂਰੀ, 8 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ਼ ਸਾਹਿਤ ਸਭਾ ਧੂਰੀ ਵੱਲੋਂ PUNJ0807201904ਕਰਵਾਏ ਸਨਮਾਨ ਸਮਾਰੋਹ `ਚ ਸੰਗਰੂਰ, ਦਿੜ੍ਹਬਾ, ਬਰਨਾਲ਼ਾ, ਸ਼ੇਰਪੁਰ, ਮਾਲੇਰਕੋਟਲਾ, ਗੜ੍ਹਸ਼ੰਕਰ, ਨਾਭਾ, ਪਟਿਆਲ਼ਾ, ਸੰਦੌੜ ਆਦਿ ਸਾਹਿੱਤ ਸਭਾਵਾਂ ਦੇ ਸਵਾ ਸੌ ਦੇ ਕਰੀਬ ਲੇਖਕਾਂ ਨੇ ਸ਼ਿਰਕਤ ਕੀਤੀ।
ਜਿਸ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਸਾਹਿੱਤ ਸਭਾ ਧੂਰੀ (ਰਜਿ.), ਰਚਨਾ ਵਿਚਾਰ ਮੰਚ ਨਾਭਾ, ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਵੱਲੋਂ ਪਵਨ ਹਰਚੰਦਪੁਰੀ ਦਾ ਖੇਸ, ਲੋਈਆਂ, ਸਨਮਾਨ ਚਿੰਨ੍ਹ, ਸਨਮਾਨ ਪੱਤਰ ਆਦਿ ਦੇ ਕੇ ਸਨਮਾਨ ਕੀਤਾ ਗਿਆ।ਸਾਬਕਾ ਪ੍ਰਧਾਨ ਹਰਬੰਸ ਸਿੰਘ ਸੋਢੀ ਅਤੇ ਪ੍ਰਧਾਨ ਜੈਦੇਵ ਦੀ ਪ੍ਰਧਾਨਗੀ ਹੇਠ ਪੰਜਾਬ ਪੈਨਸ਼ਨਰ ਯੂਨੀਅਨ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫੋਂ ਰਾਜਵੀਰ ਲਸੋਈ ਅਤੇ ਸਾਹਿਤ ਸਭਾ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਨੇ ਸਿਰੋਪਾਓ ਭੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਬੰਧੀ ਡਾ. ਤੇਜਵੰਤ ਮਾਨ ਨੇ ਦੱਸਿਆ ਕਿ ਸਾਹਿਤ ਅਕਾਦਮੀ ਦਿੱਲੀ ਵੱਲੋਂ ਹਰਚੰਦਪੁਰੀ ਦੀ ਪੁਸਤਕ `ਏਲੀਅਨਜ਼ ਦੀ ਧਰਤੀ `ਤੇ` ਦਿੱਤਾ ਗਿਆ ਬਾਲ ਪੁਰਸਕਾਰ ਬੱਚਿਆਂ ਅੰਦਰ ਵਿਗਿਆਨਕ ਸੋਚ ਪੈਦਾ ਕਰਨ ਲਈ ਸਹਾਈ ਹੋਵੇਗਾ।ਡਾ. ਸਵਰਾਜ ਸਿੰਘ ਨੇ ਦੱਸਿਆ ਕਿ ਪਵਨ ਹਰਚੰਦਪੁਰੀ ਦੇ ਇਸ ਵਿਗਿਆਨਕ ਨਾਵਲ ਦਾ ਸਨਮਾਨ, ਵਿਗਿਆਨਕ ਵਿਚਾਰਾਂ ਦਾ ਸਨਮਾਨ ਹੈ।ਉਹਨਾਂ ਦੱਸਿਆ ਕਿ ਪੂਰਬੀ ਦਰਸ਼ਨ ਅਤੇ ਪੱਛਮੀ ਦਰਸ਼ਨ ਦਾ ਸੁਮੇਲ ਹੀ ਏਸ਼ੀਆ ਮਹਾਂਦੀਪ ਵਿੱਚ ਲੋਕਪੱਖੀ ਤਬਦੀਲੀਆਂ ਲਿਆ ਸਕਦਾ ਹੈ।ਉਹਨਾਂ ਕਿਹਾ ਕਿ ਹਰਚੰਦਪੁਰੀ ਪੂਰਬੀ ਦਰਸ਼ਨ ਨੂੰ ਸਮਝਦਾ ਹੈ, ਉਹਨਾਂ ਇਸ ਸਨਮਾਨ ਸਮਾਰੋਹ ਨੂੰ ਯਾਦਗਾਰੀ ਸਮਾਗਮ ਕਿਹਾ।
ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਹਰਚੰਦਪੁਰੀ ਨੂੰ ਪੁਰਸਕਾਰ ਦੇਣ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਪੁਰਸਕਾਰਾਂ ਲਈ ਕੀਤੇ ਸਹੀ ਫੈਸਲੇ ਸੰਸਥਾਵਾਂ ਦੇ ਵਕਾਰ ਵਿੱਚ ਹੋਰ ਵਾਧਾ ਕਰਦੇ ਹਨ।ਪ੍ਰੋ: ਸੰਧੂ ਵਰਿਆਣਵੀ ਨੇ ਇਸ ਨੂੰ ਕੇਂਦਰੀ ਸਭਾ ਦੀ ਪ੍ਰਾਪਤੀ ਕਰਾਰ ਦਿੱਤਾ।ਦਰਸ਼ਨ ਬੁੱਟਰ ਨੇ ਕਿਹਾ ਕਿ ਇਹ ਨਾਵਲ ਬਾਲ ਸਾਹਿੱਤ ਵਿੱਚ ਨਵੀਂਆਂ ਪੈੜਾਂ ਪਾਵੇਗਾ। ਡਾ. ਜੋਗਾ ਸਿੰਘ ਨੇ ਬਾਲ ਸਾਹਿੱਤ ਦੀ ਮਹਾਨਤਾ ਬਾਰੇ ਦੱਸਦਿਆਂ ਕਿਹਾ ਕਿ ਬਾਲ ਸਾਹਿੱਤ ਨੂੰ ਤਾਰਕਿਕ ਵਿਧੀ ਨਾਲ਼ ਨਵੀਂਆਂ ਹਾਲਤਾਂ ਅਨੁਸਾਰ ਲਿਖਣ ਦੀ ਲੋੜ ਹੈ ਜਿਸ ਬਾਰੇ ਪਵਨ ਸਫਲ ਹੋਇਆ ਹੈ।
ਉੱਘੇ ਚਿੰਤਕਾਂ ਡਾ. ਨਰਵਿੰਦਰ ਕੌਸ਼ਲ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਜਿੰਦਰ ਸਿੰਘ ਚੌਹਾਨ, ਡਾ. ਜਸਵਿੰਦਰ ਪਾਲ ਸਿੰਘ, ਮੇਜਰ ਸਿੰਘ ਗਿੱਲ, ਡਾ. ਅਵਤਾਰ ਸਿੰਘ ਢੀਂਡਸਾ ਅਤੇ ਸ਼੍ਰੀ ਸੁਖਦੇਵ ਸ਼ਰਮਾਂ ਧੂਰੀ, ਕ੍ਰਿਪਾਲ ਸਿੰਘ ਜਵੰਧਾ, ਗਿਆਨੀ ਰਾਮ ਲਾਲ ਰਾਜੋਮਾਜਰਾ ਨੇ ਨਾਵਲ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਸ ਅੰਦਰਲੀਆਂ ਪਰਤਾਂ ਨੂੰ ਬਾਖੂਬੀ ਖੋਲ੍ਹਿਆ ਅਤੇ ਨਾਵਲ ਦੀ ਮਹਾਨਤਾ ਬਾਰੇ ਦੱਸਿਆ।ਇਸ ਸਮੇਂ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਜੈ ਸਿੰਘ ਕੱਕੜਵਾਲ, ਗੁਲਜ਼ਾਰ ਸਿੰਘ ਸ਼ੌਂਕੀ, ਅਮਰੀਕ ਸਿੰਘ ਐਮ.ਸੀ, ਕਰਤਾਰ ਠੁੱਲੀਵਾਲ, ਸੁਰਿੰਦਰ ਸ਼ਰਮਾਂ ਨਾਗਰਾ, ਸੁਰਿੰਦਰ ਸਿੰਘ ਰਾਜਪੂਤ, ਨਵਿੰਦਰ ਪੰਧੇਰ, ਭਰਗਾ ਨੰਦ ਲੋਂਗੋਵਾਲ, ਨਾਇਬ ਸਿੰਘ ਬੁੱਕਣਵਾਲ, ਬਲਦੇਵ ਸਿੰਘ ਧਾਂਦਰਾ ਨੇ ਵਿਚਾਰ ਪ੍ਰਗਟ ਕੀਤੇ।
 ਬਲਦੇਵ ਸਿੰਘ ਧਾਂਦਰਾ, ਸਾਜਿਦ ਇਸਹਾਕ, ਰਣਜੀਤ ਕਾਲਾਬੂਲਾ, ਗੁਰਪ੍ਰੀਤ ਢਿੱਲੋਂ ਅਤੇ ਗੁਰਮੀਤ ਅਨੰਦ ਨੇ ਹਰਚੰਦਪੁਰੀ ਬਾਰੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾਈਆਂ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਪਰਮਜੀਤ ਦਰਦੀ, ਅਮਰਜੀਤ ਅਮਨ, ਵੈਦ ਬੰਤ ਸਿੰਘ ਸਾਰੋਂ, ਜੀਤ ਹਰਜੀਤ, ਸੱਤਪਾਲ ਪ੍ਰਾਸ਼ਰ, ਰਾਜਿੰਦਰ ਪਾਲ, ਦਿਲਸ਼ਾਦ ਜਮਾਲਪੁਰੀ, ਅਵਤਾਰ ਸਿੰਘ ਸੰਧੂ, ਦਿਦਾਰ ਖਾਨ ਧਬਲਾਨ, ਅਸ਼ੋਕ ਭੰਡਾਰੀ, ਦਰਦੀ ਚੁੰਘਾਂਵਾਲਾ, ਕਾਮਰੇਡ ਰਮੇਸ਼ ਜੈਨ, ਪਵਨ ਦੌਲਤਪੁਰੀਆ, ਨਰੰਜਨ ਸਿੰਘ ਦੋਹਲਾ, ਨਰੰਜਨ ਸਿੰਘ ਦੋਹਲਾ, ਗੁਰਜੀਤ ਸਿੰਘ ਜਹਾਂਗੀਰ, ਸੁਰਜੀਤ ਰਾਜੋਮਾਜਰਾ, ਹਰਦਿਆਲ ਭਾਰਦਵਾਜ, ਗੁਰਨਾਜ ਕੈਂਥ, ਪ੍ਰਿਆ ਗਰਗ, ਬਰਿੰਦਰ ਮਸੌਣ, ਸੰਤ ਸਿੰਘ ਬੀਲ੍ਹਾ, ਪਰਸਨ ਸਿੰਘ ਬੀਲਾ੍ਹ, ਮਾ. ਅਸ਼ਵਨੀ ਕੁਮਾਰ, ਸੁਰਿੰਦਰ ਅਜਨਬੀ, ਜੀਵਨ ਬੜੀ, ਡਾ. ਰਾਕੇਸ਼ ਸ਼ਰਮਾ, ਨਾਹਰ ਸਿੰਘ ਮੁਬਾਰਿਕਪੁਰੀ, ਅਮਰੀਕ ਹਮਰਾਜ, ਅਮਰ ਗਰਗ ਕਲਮਦਾਨ, ਧਰਮੀ ਤੂੰਗਾਂ, ਡਾ. ਜੈ ਗੋਪਾਲ ਗੋਇਲ, ਹਰਮੇਸ਼ ਮੇਸ਼ੀ ਦਿੜ੍ਹਬਾ, ਗੁਰਮੀਤ ਖੇਤਲਾ, ਸਤਪਾਲ ਖੇਤਲਾ, ਪਰਮਜੀਤ ਕਾਕਾ, ਅਕਰਮ ਸਾਕਿਬ, ਚਮਨਦੀਪ ਦਿਓਲ, ਰਣਜੀਤ ਭਸੀਨ, ਵਿਜੈ ਸੌਫਤ ਬਿੱਟੂ ਆਦਿ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ।ਸਟੇਜ਼ ਦੀ ਕਾਰਵਾਈ ਅਮਰਜੀਤ ਅਮਨ ਅਤੇ ਸੁਖਦੇਵ ਸ਼ਰਮਾਂ ਧੂਰੀ ਨੇ ਬਾਖੂਬੀ ਚਲਾਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply