Monday, August 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਦਾਖਲੇ ਲਈ ਕਾਊਂਸਲਿੰਗ ਅਰੰਭ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ਕਲਾਸਾਂ ਵਿਚ GNDUਦਾਖਲੇ ਦੇ ਲਈ ਆਮ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ) ਸ਼ਾਂਤਮਈ ਢੰਗ ਨਾਲ ਯੂਨੀਵਰਸਿਟੀ ਦੇ ਵੱਖ ਵੱਖ ਕੇਂਦਰਾਂ ਵਿਚ ਕਾਰਵਾਈ ਗਈ।ਜਿਨ੍ਹਾਂ ਕੋਰਸਾਂ ਦੀ ਪ੍ਰੀਖਿਆ ਲਈ ਗਈ ਉਹਨਾਂ ਵਿੱਚ ਬੋਟਾਨੀ (ਆਨਰਜ਼),  ਐਮ.ਐਸ.ਸੀ ਕੈਮਿਸਟਰੀ (ਐਫ.ਐਚ.ਆਈ.ਐਸ) (ਯੂ.ਐਸ.ਐਚ.ਐਸ), ਬੀ.ਟੈਕ. (ਕੰਪਿਊਟਰ ਇੰਜਨੀਅਰਿੰਗ), ਬੀ.ਐਸ.ਸੀ ਖੇਤੀਬਾੜੀ (ਆਨਰਜ਼), ਐਮ.ਐਸ.ਸੀ ਹਿਊਮਨ ਜੈਨੇਟਿਕਸ (ਐਫ.ਵਾਈ.ਆਈ.ਸੀ) (ਯੂ.ਐਸ.ਐਚ.ਐਸ), ਬੀ.ਐਸ.ਸੀ (ਮੈਡੀਕਲ ਲੈਬ ਤਕਨੀਕੀ) (ਐਮ.ਐਲ.ਟੀ), ਐਮ.ਐਸ.ਸੀ ਫਿਜ਼ਿਕਸ (ਐਫ.ਐਚ.ਆਈ.ਐਸ) (ਯੂ.ਐਸ.ਐਚ.ਐਸ), ਐਮ.ਐਸ.ਸੀ ਜੁਆਲੋਜੀ (ਐਫ.ਐਚ.ਆਈ.ਐਸ) (ਯੂ.ਐਸ.ਐਚ.ਐਸ)  ਤੇ ਐਮ.ਐਸ.ਸੀ ਗਣਿਤ (ਐਫ.ਵਾਈ.ਆਈ.ਸੀ) ਸ਼ਾਮਲ ਹਨ।ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇਚੜੇ ਦਾਖਲਾ ਟੈਸਟ ਸਮੇਂ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਮਾਪਿਆਂ ਦੇ ਲਈ  ਪ੍ਰਸ਼ਾਸਨ ਨੇ ਹਰੇਕ ਜਰੂਰਤਮੰਦ ਵਸਤੂਆਂ ਅਤੇ ਸੇਵਾਵਾਂ ਮੁਹੱਈਆ ਕਾਰਵਾਈਆਂ।
ਵਿਦਿਆਰਥੀਆਂ ਦੇ ਨਾਲ ਆਏ ਮਾਪਿਆਂ ਅਤੇ ਸਾਥੀਆਂ ਨੇ ਯੂਨੀਵਰਸਿਟੀ ਦੁਆਰਾ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪ੍ਰਸ਼ਾਸਨ ਦੁਆਰਾ ਠੰਡੇ ਜਲ ਦੀ ਛਬੀਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ। ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਦੀ ਵੈਬ ਸਾਈਟ `ਤੇ ਉਪਲੱਬਧ ਹੋਵੇਗਾ।ਆਮ ਪ੍ਰਵੇਸ਼ ਪ੍ਰੀਖਿਆ ਦੀ ਅਗਵਾਈ ਕਰ ਰਹੇ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਨੇ ਇੱਕ ਸ਼ਾਂਤੀਪੂਰਨ ਅਤੇ ਵਿਵਸਥਿਤ ਢੰਗ ਨਾਲ ਟੈਸਟ ਕਰਵਾਉਣ ਵਿੱਚ ਫੈਕਲਟੀ ਮੈਂਬਰਾਂ ਅਤੇ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਦਾਖ਼ਲੇ ਦੇ ਲਈ ਕਾਉਂਸਲਿੰਗ ਦੀ ਤਾਰੀਕ 9 ਤੋਂ 12 ਜੁਲਾਈ ਹੈ।ਇਹ ਕੌਂਸਲਿੰਗ ਗੁਰੂ ਨਾਨਕ ਭਵਨ ਆਡੀਟੋਰੀਅਮ, ਜੀ.ਐਨ.ਡੀ.ਯੂ ਵਿੱਚ ਹੋਵੇਗੀ।ਉਹਨਾਂ ਨੇ ਵਿਦਿਅਰਾਥੀਆਂ ਨੂੰ ਕਿਹਾ ਕਿ ਉਹ ਕੌਂਸਲਿੰਗ ਵਾਲਾ ਦਿਨ ਆਪਣਾ ਦਾਖਲਾ ਕਾਰਡ, ਦਾਖਲਾ ਫਾਰਮ, ਅਸਲੀ ਸਰਟੀਫਿਕੇਟ ਅਤੇ  ਤਿੰਨ ਤਾਜ਼ਾ ਪਾਸਪੋਰਟ ਫੋਟੋ ਨਾਲ ਲੈ ਕੇ  ਆਉਣ ।
ਰਿਜ਼ਰਵੇਸ਼ਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਪਣਾ ਰਿਜਰਵੇਸ਼ਨ ਸਰਟੀਫਿਕੇਟ ਅਤੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਯੂਨੀਵਰਸਿਟੀ ਦੇ ਪ੍ਰਾਸਪੈਕਟਸ ਵਿਚ ਦਿੱੱਤੇ ਗਏ ਫਾਰਮੈਟ ਅਤੇ ਨਿਰਦੇਸ਼ਾਂ ਅਨੁਸਾਰ ਆਪਣੀ ਰਿਜ਼ਰਵ ਸ਼੍ਰੇਣੀ ਦਾ ਸਰਟੀਫਿਕੇਟ ਲੈਣਾ ਚਾਹੀਦਾ ਹੈ।ਚੁਣੇ ਗਏ ਉਮੀਦਵਾਰਾਂ ਕਈ ਢੰਗਾਂ ਨਾਲ ਫੀਸ ਜਮਾ ਕਰਵਾ ਸਕਦਾ ਹਨ ਜਿਨਾਂ ਕੈਸ਼, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਇੰਟਰਨੈਟ ਬੈਂਕਿੰਗ ਦੀਆਂ ਸੇਵਾਵਾਂ ਦੁਆਰਾ ਫੀਸ ਜਮ੍ਹਾਂ ਕਰਾਉਣ ਅਤੇ ਕੌਂਸਲਿੰਗ ਡੈਸਕ ਤੇ ਤੁਰੰਤ ਰਸੀਦ ਕਰਵਾ ਸਕਦਾ ਹਨ।ਡਾ. ਬੇਦੀ ਨੇ ਕਿਹਾ ਕਿ ਯੂਨੀਵਰਸਿਟੀ ਨੇ ਬੈਠਣ ਲਈ ਇਕ ਵਿਸ਼ੇਸ਼ ਵਿਵਸਥਾ ਕੀਤੀ ਜਾਵੇ ਗਈ ਅਤੇ ਉਮੀਦਵਾਰਾਂ ਦੀ ਮਦਦ  ਕਰਨ  ਲਈ ਵਿਸ਼ੇਸ਼ ਡੈਸਕਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply