ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਮੂੰਹ ਨਿਹੰਗ
ਸਿੰਘ ਜਥੇਬੰਦੀਆਂ ਬੁੱਢਾ ਦਲ ਦੀ ਅਗਵਾਈ ਵਿੱਚ ਰਲ ਮਿਲ ਕੇ ਚੜ੍ਹਦੀ ਕਲਾ ‘ਚ ਮਨਾਉਣਗੀਆਂ।ਇਹ ਵਿਚਾਰ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਗੁਰਦੁਆਰਾ ਅਗੰਮਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱੱਢਾ ਦਲ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਪ੍ਰਗਟ ਸਾਂਝੇ ਕੀਤੇ।ਉਹਨਾਂ ਫੌਰੀ ਤੌਰ `ਤੇ ਸਰਾਂ, ਲੰਗਰ ਅਤੇ ਦਲ ਪੰਥ ਦੇ ਘੋੜਿਆਂ ਦੀ ਸੇਵਾ ਸੰਭਾਲ ਲਈ ਘੋੜ ਤਬੇਲਾ ਅਤੇ ਚਾਰੇ ਪਾਸੇ ਮੁਖਦੁਆਰ ਬਨਾਉਣ ਦੇ ਅਦੇਸ਼ ਜਾਰੀ ਕੀਤੇ।ਇੰਦਰਬੀਰ ਸਿੰਘ ਵਾਲੀਆ ਆਰਕੀਟੈਕ ਨੂੰ ਮੌਕੇ ਤੇ ਮਿਣਤੀ ਕਰਕੇ ਨਕਸ਼ੇ ਦੇਣ ਲਈ ਕਿਹਾ ਗਿਆ।ਉਨ੍ਹਾਂ ਕਿਹਾ ਕਿ ਨਵੰਬਰ ਤੋਂ ਪਹਿਲਾਂ-ਪਹਿਲਾਂ ਇਹ ਇਮਾਰਤਾਂ ਤਿਆਰ ਕਰਵਾ ਲਈਆਂ ਜਾਣਗੀਆਂ।ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਵਿਚ ਬੈਠੇ ਕਰਾਏਦਾਰਾਂ ਨੂੰ ਥਾਪੜਾ ਦੇ ਕੇ ਸਹਿਯੋਗ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਇਤਿਹਾਸਕ ਖੂਹ ਦੀ ਮੁਰੰਮਤ ਕਰਵਾ ਕੇ ਮੁੜ ਚਾਲੂ ਕੀਤਾ ਜਾਵੇਗਾ ਤੇ ਸਾਰੇ ਪੁਰਾਤਨ ਦਰੱਖਤ ਵੀ ਸੰਭਾਲੇ ਜਾਣਗੇ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇੰਰਟਨੈਸ਼ਨਲ ਪੱਧਰ `ਤੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਗਤਕਾ ਟੀਮਾਂ ਦੀ ਵਿਸ਼ੇਸ਼ ਇਨਾਮਾਂ ਨਾਲ ਹੋਸਲਾ ਅਫਜ਼ਾਈ ਵੀ ਹੋਵੇਗੀ।ਉਨ੍ਹਾਂ ਦੱਸਿਆ ਕਿ ਗੁਰੁ ਨਾਨਕ ਸਾਹਿਬ ਦੇ ਜੀਵਨ, ਫਲਸਫੇ `ਤੇ ਇਕ ਵਿਸ਼ੇਸ਼ ਯਾਦਗਾਰੀ ਅੰਕ-ਨਿਹੰਗ ਸਿੰਘ ਸੰਦੇਸ਼ ਪੱਤਰ ਦਾ ਜਾਰੀ ਹੋਵੇਗਾ।ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਦੇ ਸੌ ਤੋਂ ਵੱਧ ਲੇਖ ਅੰਕਿਤ ਹੋਣਗੇ।
ਇਸ ਤੋਂ ਪਹਿਲਾਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਕਤ ਹੋਏ।ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਜੀਤ ਸਿੰਘ ਧੂੰਦਾ ਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਮੇਜਰ ਸਿੰਘ ਸੰਧੂ ਮਾਂਗਾਸਰਾਏ ਨੇ ਉਨ੍ਹਾਂ ਦਾ ਸਨਮਾਨ ਕੀਤਾ।ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਸਰਵਨ ਸਿੰਘ ਮੁਝੈਲ, ਭਾਈ ਹਰਪ੍ਰੀਤ ਸਿੰਘ ਹੈਪੀ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਲੱਖਾ ਸਿੰਘ, ਭਾਈ ਨਿਰਵੈਰ ਸਿੰਘ, ਦਲੇਰ ਸਿੰਘ, ਗੁਰਮੁਖ ਸਿੰਘ, ਜਸਵੀਰ ਸਿੰਘ ਸਮਾਣਾ, ਨੰਬਰਦਾਰ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media