ਪਾਰਟੀਸ਼ਨ ਮਿਊਜੀਅਮ ਵਿਖੇ ਪ੍ਰਦਰਸ਼ਨੀ ਦਾ ਮੇਅਰ ਵੱਲੋਂ ਉਦਘਾਟਨ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਇਕ ਪ੍ਰਦਰਸ਼ਨੀ ਪਾਰਟੀਸ਼ਨ
ਮਿਊਜੀਅਮ ਟਾਊਨ ਹਾਲ ਵਿਖੇ ਲਗਾਈ ਗਈ ਜਿਸ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੀਤਾ ਗਿਆ।ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਪ੍ਰਾਜੈਕਟ ਮੈਨੇਜਰ ਏ.ਆਰ ਮਿਸ਼ਰਾ ਮੈਨੇਜਰ ਪਾਰਟੀਸ਼ਨ ਮਿਊਜੀਅਮ ਰਾਜਵਿੰਦਰ ਕੌਰ ਅਤੇ ਇੰਜ: ਜਗਤਾਰ ਸਿੰਘ ਵੀ ਹਾਜਰ ਸਨ।
ਰਿੰਟੂ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 31 ਜੁਲਾਈ ਤੱਕ ਚੱਲੇਗੀ ਅਤੇ ਇਸ ਦੌਰਾਨ ਦਾਖਲਾ ਮੁਫ਼ਤ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਇਹ ਪ੍ਰਦਰਸ਼ਨੀ ਪੰਜਾਬ ਦੇ 5 ਸ਼ਹਿਰ ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਲਗਾਈ ਜਾਵੇਗੀ।ਇਸ ਪ੍ਰਦਰਸ਼ਨੀ ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ, ਅਖਬਾਰਾਂ ਦੀਆਂ ਕਲੀਪਿੰਗਾਂ ਅਤੇ ਹੋਰ ਦਸਤਾਵੇਜ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ 1919 ਵਿੱਚ ਹੋਏ ਜਲਿਆਂਵਾਲਾ ਬਾਗ ਦੇ ਹੋਏ ਹੱਤਿਆ ਕਾਂਢ ਵਿੱਚ ਹਜ਼ਾਰਾ ਬੇਗੁਨਾਹ ਲੋਕ ਮਾਰੇ ਗਏ ਸਨ ਬਾਰੇ ਦੱਸਦੀ ਹੈ।ਉਨ੍ਹਾਂ ਅੰਮਿ੍ਰਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਪ੍ਰਦਰਸ਼ਨੀ ਜਰੂਰ ਵਿਖਾਉਣ ਤਾਂ ਜੋ ਸਾਡੇ ਬੱਚੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਦੇਸ਼ ਦੇ ਮਹਾਨ ਸ਼ੂਰਬੀਰਾਂ ਸੋਧਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media