ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ
ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਟੀ.ਡੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗਈ।ਡਾ. ਨੈਨਾ ਸਲਾਥੀਆ ਸਿਵਲ ਸਰਜਨ ਨੇ ਵੈਕਸੀਨ ਦਾ ਸ਼ੂਭਆਰੰਭ ਕਰਨ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਵੈਕਸੀਨ ਟੈਟਨਸ ਅਤੇ ਡਿਪਥੀਰੀਆ ਦੋਨਾਂ ਬਿਮਾਰੀਆਂ ਤੋਂ ਬਚਾਏਗੀ।ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਗਰਭਵਤੀ ਔਰਤਾਂ, 10 ਸਾਲ ਅਤੇ 16 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।
ਡਾ. ਕਿਰਨ ਬਾਲਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਵੈਕਸੀਨ ਦੀਆਂ ਗਰਭਵਤੀ ਔਰਤਾਂ ਨੂੰ ਦੋ ਖੁਰਾਕਾਂ ਪਹਿਲਾਂ ਦੀ ਤਰ੍ਹਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਸ ਵੈਕਸੀਨ ਦੀ ਇੱਕ ਖੁਰਾਕ 10 ਸਾਲ ਤੇ ਇੱਕ ਖੁਰਾਕ 16 ਸਾਲ ਤੇ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਪਹਿਲਾਂ ਹੀ 133 ਦੇਸ਼ਾਂ ਦੇ ਟੀਕਾਕਰਨ ਪ੍ਰੋਗਰਾਮ ਦੀ ਸੂਚੀ ਵਿੱਚ ਸ਼ਾਮਲ ਹੈ ਤੇ ਇਹ ਵੈਕਸੀਨ ਸਾਰੇ ਸਿਹਤ ਕੇਂਦਰਾਂ `ਤੇ ਮੁਫਤ ਮੁਹੱਈਆ ਕਰਾਈ ਜਾਵੇਗੀ।
ਡਾ. ਭੁਪਿੰਦਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਸ ਵੈਕਸੀਨ ਨਾਲ ਮਾਂ ਅਤੇ ਬੱਚੇ ਦਾ ਟੈਟਨਸ (ਚਾਨਣੀ) ਦੇ ਨਾਲ-ਨਾਲ ਡਿਪਥੀਰੀਆ (ਗੱਲਘੋਟੂ) ਤੋਂ ਬਚਾਅ ਹੋਵੇਗਾ ਅਤੇ ਡਿਪਥੀਰੀਆ ਆਉਟਬ੍ਰੇਕ ਨੂੰ ਵੀ ਰੋਕਿਆ ਜਾ ਸਕੇਗਾ। ਇਸ ਮੌਕੇ ਤੇ ਚੰਪਾ ਰਾਣੀ, ਸਰਿਸ਼ਟਾ, ਬਲਜਿੰਦਰ, ਪੰਕਜ, ਵਿਜੇ, ਵਿਪਨ ਆਨੰਦ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media