Wednesday, June 17, 2026

ਹਜ਼ੁਰ ਸਾਹਿਬ ਵਿਖੇ ਕਾਰ ਸੇਵਾ ਨਾਲ ਗੋਦਾਵਰੀ ਨਦੀ `ਚ ਪਾਣੀ ਦੀ ਸੰਭਾਲ ਤੇ ਸਵੱਛਤਾ ਸੇਵਾ ਸ਼ੁਰੂ

ਗੁਰਦੁਆਰਾ ਲੰਗਰ ਸਾਹਿਬ ਨੇ ਸ਼ੁਰੂ ਕੀਤੀ ਸੇਵਾ- ਸ਼ਰਧਾਲੁਆਂ ਨੂੰ ਮਿਲੇਗਾ ਸਵੱਛ ਪਾਣੀ
 ਹਜੂਰ ਸਾਹਿਬ (ਨਾਂਦੇੜ), 11 ਜੁਲਾਈ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ੍ਰੀ ਹਜੂਰ ਸਾਹਿਬ ਵਿੱਚ ਦੂਸ਼ਿਤ ਹੁੰਦੀ ਜਾ ਰਹੀ ਗੋਦਾਵਰੀ Hazur Sahibਨਦੀ ਦੀ ਗੰਦਗੀ ਅਤੇ ਝਾੜੀਆਂ ਤੇ ਹੋਰ ਫਾਲਤੂ ਬਨਸਪਤੀ ਆਦਿ ਹਟਾਉਣ ਤੇ ਪਾਣੀ ਦੀ ਇਕੱਠਾ ਕਰਨ ਦੇ ਮਕਸਦ ਨਾਲ ਗੁਰਦੁਆਰਾ ਲੰਗਰ ਸਾਹਿਬ ਵਲੋਂ ਕਾਰਸੇਵਾ ਸ਼ੁਰੂ ਕੀਤੀ ਗਈ।ਗੁਰਦੁਆਰਾ ਨਗੀਨਾ ਘਾਟ ਦੇ ਕੋਲ ਗੋਦਾਵਰੀ ਨਦੀ ਵਿੱਚ ਅਰਦਾਸ ਕਰ ਕੇ ਇਹ ਸਵੱਛਤਾ ਸੇਵਾ ਸ਼ੁਰੂ ਕੀਤੀ ਗਈ।ਇਸ ਸਮੇਂ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ ਅਤੇ ਬਾਬਾ ਬਲਵਿੰਦਰ ਸਿੰਘ ਦੀ ਹਾਜ਼ਰੀ `ਚ ਸੇਵਾ ਦਾ ਕਾਰਜ ਸ਼ੁਰੂ ਹੋਇਆ।ਜਿਸ ਦੀ ਚਰਚਾ ਨਾਂਦੇੜ ਸਮੇਤ ਆਸਪਾਸ ਦੇ ਜਿਲਿਆਂ ਵਿੱਚ ਹੋ ਰਹੀ ਹੈ।  
          ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਘਾਟ `ਤੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹਨ।ਜਿੰਨਾਂ ਦੇ ਦਰਸ਼ਨ ਕਰਨ ਆਉਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੁ ਗੋਦਾਵਰੀ ਨਦੀ ਦੇ ਦਰਸ਼ਨਾਂ ਲਈ ਵੀ ਪਹੁੰਚਦੇ ਹਨ, ਲੇਕਿਨ ਗੋਦਾਵਰੀ ਵਿੱਚ ਗੰਦਗੀ ਨੂੰ ਵੇਖ ਕੇ ਉਹ ਦੱਖੀ ਹੁੰਦੇ ਹਨ।ਬਹੁਤ ਸਾਰੇ ਸ਼ਰਧਾਲੂ ਗੋਦਾਵਰੀ ਦੇ ਪਾਣੀ ਦਾ ਅੰਮ੍ਰਿਤ ਮੰਨ ਕੇ ਸੇਵਨ ਕਰਦੇ ਹਨ।ਇਥੇ ਦੂਸ਼ਿਤ ਪਾਣੀ ਜਮਾਂ ਹੋਣ ਕਰ ਕੇ ਬੀਮਾਰੀਆਂ ਫ਼ੈਲ ਰਹੀਆਂ ਹਨ।ਨਗੀਨਾ ਘਾਟ `ਤੇ ਸਵੱਛ ਪਾਣੀ ਉਪਲੱਬਧ ਰਹੇ, ਸ਼ਰਧਾਲੁ ਉਸ ਪਾਣੀ ਦੀ ਵਰਤੋਂ ਕਰ ਸਕਣ।ਇਸ ਲਈ ਕਾਰਸੇਵਾ ਰਾਹੀਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ।ਨਗੀਨਾ ਘਾਟ ਦੇ ਕੰਢੇ `ਤੇ ਪੰਜ ਫੁੱਟ ਤੱਕ ਪਾਣੀ ਦੀ ਇਕੱਤਰ ਕਰਨ ਦੀ ਯੋਜਨਾ ਹੈ।
        ਦੱਸਣਯੋਗ ਹੈ ਕਿ ਗੋਦਾਵਰੀ ਨਦੀ ਵਿੱਚ ਸਾਰਾ ਦਿਨ ਕਾਰਸੇਵਾ ਰਾਹੀਂ ਦੀਵਾਰ ਬਣਾਉਣ ਲਈ ਕਾਰਜ਼ ਕੀਤਾ ਗਿਆ ਅਤੇ ਆਉਣ ਵਾਲੇ 5-6 ਦਿਨਾਂ ਵਿੱਚ ਗੋਦਾਵਰੀ `ਤੇ ਪੰਜ ਫੁੱਟ ਦੀ ਇੱਕ ਦੀਵਾਰ ਕਰਨ ਦੀ ਯੋਜਨਾ ਹੈ।ਪ੍ਰੋਕਲੀਨੇਰ ਅਤੇ ਜੇ.ਸੇ.ਬੀ ਮਸ਼ੀਨ ਨਾਲ ਗੋਦਾਵਰੀ ਵਿਚੋਂ ਪੱਥਰ ਅਤੇ ਬੂਟੇ ਉਖਾੜਣ ਦੇ ਕਾਰਜ਼ ਕੀਤੇ ਗਏ।ਇਸ ਤੋਂ ਇਲਾਵਾ ਵੱਡੀ ਗਿਣਤੀ `ਚ ਉਸਾਰੀ ਸਮੱਗਰੀ ਵੀ ਇਕੱਠੀ ਕੀਤੀ ਗਈ ।
ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋਏ ਇੱਕ ਮਹੀਨਾ ਹੋ ਗਿਆ ਹੈ, ਲੇਕਿਨ ਅਜੇ ਤੱਕ ਜਿਆਦਾ ਮੀਂਹ ਨਹੀਂ ਪਿਆ।ਪਿਛਲੇ ਸਾਲ ਵੀ ਘੱਟ ਮੀਂਹ ਪੈਣ ਨਾਲ ਜਿਲ੍ਹੇ ਵਿੱਚ ਵੱਡਾ ਸੋਕਾ ਵੀ ਪਿਆ ਹੈ।ਜਿਸ ਦੇ ਚੱਲਦੇ ਨਾਂਦੇੜ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਦੀ ਵੱਡੀ ਕਿੱਲਤ ਹੈ।ਇਸ ਲਈ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਗੋਦਾਵਰੀ ਨਦੀ ਨੂੰ ਸਵੱਛ ਕਰਨਾ ਬਹੁਤ ਜਰੁਰੀ ਹੋ ਗਿਆ ਹੈ।ਜਿਲਾ ਪ੍ਰਸ਼ਾਸਨ ਨਾ ਕਾਗਣ ਕਰ ਕੇ  ਹਜੂਰ ਸਾਹਿਬ ਦੇ ਸੰਤਾਂ ਨੇ ਸੇਵਾ ਰਾਹੀਂ ਗੋਦਾਵਰੀ ਨਦੀ ਦੀ ਸਵੱਛਤਾ ਸੇਵਾ ਸ਼ੁਰੂ ਕੀਤੀ ਹੈ ਅਤੇ ਸਵੱਛਤਾ ਦੇ ਬਾਅਦ ਪਾਣੀ ਵੀ ਇਕੱਠਾ ਕੀਤਾ ਜਾਵੇਗਾ।
       ਸੇਵਾ ਦੇ ਇਸ ਕਾਰਜ ਲਈ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
 

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply