ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਬੀਤੀਆਂ 2-3 ਰਾਤਾਂ ਤੋਂ ਭੀਖੀ `ਚ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ
ਹਨ।ਦਿਲਚਸਪ ਗੱਲ ਹੈ ਕਿ ਚੋਰਾਂ ਨੇ ਚੋਰੀਆਂ ਦੌਰਾਨ ਕੁੱਝ ਪ੍ਰਾਈਵੇਟ ਜਮੀਨਾਂ ਵਿਚੋਂ ਮੋਟਰਾਂ ਤੋਂ ਇਲਾਵਾ ਜਿਆਦਾਤਰ ਸਰਕਾਰੀ ਸਮਾਨ ਹੀ ਚੋਰੀ ਕੀਤਾ ਹੈ।ਵਾਰਡ ਨੰਬਰ 5 ਦੇ ਪਾਰਕ `ਚੋਂ ਸਬਮਰਸੀਬਲ ਮੋਟਰ, ਵਾਰਡ 4 ਦੀ ਧਰਮਸ਼ਾਲਾ `ਚੋਂ ਆਰ.ਓ ਦੀ ਸਬਮਰਸੀਬਲ ਮੋਟਰ, ਕੂੜੇ ਡੰਪ ਵਾਲੀ ਥਾਂ ਤੋਂ ਲੋਹੇ ਦੇ ਗੇਟ ਤੇ ਪੁਰਾਣੇ ਜਲ ਘਰ ਦੀਆਂ ਦੋ ਗਰਿਲਾਂ ਅਤੇ ਬੁਢਲਾਡਾ ਰੋਡ `ਤੇ ਇਕ ਵਿਅਕਤੀ ਦੀ ਜਮੀਨ ਵਿਚੋਂ ਪਾਣੀ ਵਾਲੀ ਮੋਟਰ ਚੋਰੀ ਕੀਤੀ ਗਈ ਹੈ । ਸੂਚਨਾ ਮਿਲਣ `ਤੇ ਥਾਣਾ ਭੀਖੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media