Saturday, March 14, 2026

ਸਿੱਧੂ ਕਾਂਗਰਸ ਪਾਰਟੀ ਤੋਂ ਵੀ ਦੇਵੇ ਅਸਤੀਫ਼ਾ – ਛੀਨਾ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ Rajinder Mohan Chhina5ਕਿ ‘ਦਲ ਬਦਲੂ’ ਨਵਜੋਤ ਸਿੰਘ ਸਿੱਧੂ ਦਾ ਸਿਆਸਤ ’ਚ ਕੋਈ ਸਟੈਂਡ ਨਹੀਂ ਹੈ ਅਤੇ ਉਹ ਨਾਟਕਬਾਜ਼ੀ ਤੋਂ ਇਲਾਵਾ ਜਨਤਾ ਦੇ ਹੱਕ ’ਚ ਕੁੱਝ ਵੀ ਪੇਸ਼ ਨਹੀਂ ਕਰ ਸਕਦਾ।ਜਿਸ ਨੂੰ ਪੰਜਾਬ ਦੇ ਲੋਕ ਭਲੀਭਾਂਤ ਸਮਝਦੇ ਹਨ ਅਤੇ ਕੈਬਨਿਟ ਮੰਤਰੀ ਤੋਂ ਬਾਅਦ ਉਸ ਨੂੰ ਕਾਂਗਰਸ ਪਾਰਟੀ ਤੋਂ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
          ਜਾਰੀ ਬਿਆਨ ’ਚ ਛੀਨਾ ਨੇ ਕਿਹਾ ਕਿ ਸਿੱਧੂ ਮੌਕਾਪ੍ਰਸਤ ਸਿਆਸਤਦਾਨ ਹੈ ਜਿਸ ਨੇ ਹਮੇਸ਼ਾਂ ਹੀ ਆਪਣੇ ਸਵਾਰਥ ਲਈ ਪਾਰਟੀਆਂ ਨੂੰ ਬਦਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀਆਂ ਆਪਣੀਆਂ ਇੱਛਾਵਾਂ ਇੰਨ੍ਹੀਆਂ ਉਚੀਆਂ ਹਨ ਕਿ ਉਸ ਨੇ ਹਮੇਸ਼ਾਂ ਹੀ ਜਨਤਕ ਪੱਧਰ ਦੀਆਂ ਸਮੱਸਿਆਵਾਂ ਅਤੇ ਪਾਰਟੀ ਦੀਆਂ ਵਿਚਾਰਧਾਰਾਵਾਂ ਤੋਂ ਟਾਲਾ ਵੱਟਿਆ ਹੈ।ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਦੇਣਾ ਸਿੱਧੂ ਦਾ ਇਸ ਸਿਆਸੀ ਡਰਾਮਾ ਹੈ ਅਤੇ ਕਾਂਗਰਸ ਪਾਰਟੀ ਦੇ ਲਈ ਸਿੱਧੂ ਵਰਦਾਨ ਦੀ ਬਜਾਏ ਸ਼ਰਾਪ ਸਿੱਧ ਹੋ ਰਿਹਾ ਹੈ।
          ਛੀਨਾ ਨੇ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਦੀ ਹਮਾਇਤ ਕਰਕੇ ਸਾਡੇ ਜਾਬਾਜ਼ ਫ਼ੌਜ਼ੀ ਜਵਾਨਾਂ ਦਾ ਮਜ਼ਾਕ ਉਡਾਇਆ ਸੀ ਅਤੇ ਫ਼ਿਰ ਪਾਕਿਸਤਾਨ ਆਰਮੀ ਦੇ ਮੁੱਖੀ ਜਾਵੇਦ ਬਾਜਵਾ ਨਾਲ ਜੱਫ਼ੀਆਂ ਪਾ ਕੇ ਭਾਰਤੀ ਅਣਖ ਨੂੰ ਵੰਗਾਰਿਆ ਸੀ, ਜਿਸ ਉਪਰੰਤ ਕਾਂਗਰਸ ਨੂੰ ਲੋਕਾਂ ਦੀ ਭਾਰੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ।ਉਨ੍ਹਾਂ ਕਿਹਾ ਕਿ ਪਾਰਟੀਆਂ ਕਿਸੇ ਵਿਅਕਤੀ ਦੇ ਜਾਤੀ ਵਫ਼ਾਦਾਂ ਦੀਆਂ ਨਹੀਂ ਹੁੰਦੀਆਂ, ਸਗੋਂ ਵਿਚਾਰਧਾਰਾਵਾਂ ਅਤੇ ਲੋਕਪੱਖੀ ਨੀਤੀਆਂ ’ਤੇ ਚੱਲਦੀਆਂ ਹਨ।ਉਨ੍ਹਾਂ ਕਿਹਾ ਕਿ ਸਿੱਧੂ ਦੇਸ਼ ਵਿਰੋਧੀ ਤਾਕਤਾਂ ਨਾਲ ਹੱਥ ਮਿਲਾ ਕੇ ਦੇਸ਼ ਨਾਲ ਦੁਸ਼ਮਣੀ ਨਿਭਾਅ ਰਿਹਾ ਹੈ।
           ਛੀਨਾ ਨੇ ਕਿਹਾ ਕਿ ਸਿਆਸਤ ਜਨਤਕ ਮਸਲਿਆਂ ਦੇ ਹੱਲ ਲਈ ਕੀਤੀ ਜਾਂਦੀ ਹੈ ਨਾ ਕਿ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਅਤੇ ਸਿੱਧੂ ਹਮੇਸ਼ਾਂ ਹੀ ਆਪਣੇ ਫ਼ਰਜ਼ਾਂ ਤੋਂ ਭੱਜਿਆ ਵਿਖਾਈ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਈਕਮਾਂਡ ਪਹਿਲਾਂ ਹੀ ਬੜ੍ਹੇ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ, ਕਿਉਂਕਿ ਰਾਹੁਲ ਗਾਂਧੀ ਰਾਸ਼ਟਰੀ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਸਿੱਧੂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਧੂ ਭਾਜਪਾ ਪਾਰਟੀ ’ਚ ਹੁੰਦੇ ਹੋਇਆ ਵੀ ਅਜਿਹੀ ਹਰਕਤਾਂ ਦਾ ਆਦੀ ਸੀ।
            ਉਨ੍ਹਾਂ ਕਿਹਾ ਕਿ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਐਮ.ਪੀ ਚੋਣਾਂ ਸਮੇਂ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਅਨੇਕਾਂ ਪ੍ਰਕਾਰ ਦੇ ਵਿਕਾਸ ਪ੍ਰੋਜੈਕਟ ਲਿਆਉਣ ਦੇ ਵਾਅਦੇ ਕੀਤੇ ਸਨ ਪਰ ਚੋਣਾਂ ਜਿੱਤ ਉਪਰੰਤ ਜ਼ਿਲ੍ਹੇ ਨੂੰ ਦਰ-ਕਿਨਾਰ ਕਰਕੇ ਸਿੱਧੂ ਨੇ ਮੁੰਬਈ ਦਾ ਰੁੱਖ ਕਰ ਲਿਆ ਅਤੇ ਟੀ.ਵੀ ਸ਼ੋਅ ਤੇ ਹੋਰਨਾਂ ਸ਼ੂਟਿੰਗਾਂ ’ਚ ਵਿਅਸਥ ਹੋ ਗਏ।ਉਨ੍ਹਾਂ ਕਿਹਾ ਕਿ ਮੌਕਾ ਵੇਖ ਕੇ ਅਤੇ ਸਿਆਸਤ ’ਚ ਉਚ ਮੁਕਾਮ ਹਾਸਲ ਕਰਨ ਦੀ ਲਾਲਸਾ ਵਾਲੇ ਸਿੱਧੂ ਨੇ ਗੁਰੂ ਨਗਰੀ ’ਚ ਐਮ.ਪੀ ਵਜੋਂ ਬਿਰਾਜਮਾਨ ਹੋਣ ਦੇ ਬਾਵਜੂਦ ਆਪਣੇ ਹਲਕੇ ਅਧੀਨ ਆਉਂਦੇ ਲੋਕਾਂ ਨੂੰ ਦਰਕਿਨਾਰ ਕੀਤਾ ਅਤੇ ਉਥੇ ਵਿਕਾਸ ਕਾਰਜਾਂ, ਸਿਹਤ ਸਹੂਲਤਾਂ ਤੇ ਹੋਰ ਮੁੱਢਲੀਆਂ ਸੁਵਿਧਾਵਾਂ ਤੋਂ ਲੋਕਾਂ ਨੂੰ ਵਾਂਝਾ ਰੱਖਿਆ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਸਿੱਧੂ ਹਵਾਈ ਦਾਅਵਿਆਂ ਦੀ ਬਜਾਏ ਆਪਣੇ ਕੀਤੇ ਵਾਅਦੇ ਨੂੰ ਹਕੀਕੀ ਰੂਪ ਦੇਣ ’ਚ ਸਫ਼ਲ ਸਿੱਧ ਨਹੀਂ ਹੋ ਸਕੇ।
 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply