Thursday, July 9, 2026

ਬਿਜਲੀ ਦੇ ਲੋਡ ਵਧਾਉਣ ਦਾ ਕੈਂਪ 20 ਨੂੰ

ਧੂਰੀ, 18 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਦਿਹਾਤੀ ਅਬਦੁਲ ਸਤਾਰ ਨੇ ਦੱਸਿਆ ਕਿ ਪਾਵਰਕਾਮ PSPCL1ਵਿਭਾਗ ਵੱਲੋਂ ਖੱਪਤਕਾਰਾਂ ਦੇ ਹਰ ਪ੍ਰਕਾਰ ਦੇ ਬਿਜ਼ਲੀ ਦੇ ਲੋਡ ਵਧਾਉਣ ਸਬੰਧੀ ਲਏ ਗਏ ਫੈਸਲੇ ਦੀ ਪਾਲਣਾ ਹਿੱਤ ਇੰਜ. ਜੀ.ਐਮ ਭਾਦੜਾ ਨਿਗਰਾਨ ਇੰਜੀਨਿਅਰ ਬਰਨਾਲਾ ਪਾਸੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਇੰਜ. ਤਰਸੇਮ ਚੰਦ ਜ਼ਿੰਦਲ ਦੀ ਅਗੁਵਾਈ ਵਿੱਚ ਬਿਜ਼ਲੀ ਦੇ ਲੋਡ ਵਧਾਉਣ ਸਬੰਧੀ ਇੱਕ ਕੈਂਪ ਪਾਵਰਕਾਮ ਦੇ ਦਿਹਾਤੀ ਉਪ ਮੰਡਲ ਧੂਰੀ ਦੇ ਦਫਤਰ ਵਿਖੇ 20 ਜੁਲਾਈ ਨੂੰ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਪਹੁੰਚਣ ਵਾਲੇ ਖੱਪਤਕਾਰਾਂ ਦੀ ਮੰਗ ਅਨੁਸਾਰ ਉਹਨਾਂ ਦੇ ਬਿਜ਼ਲੀ ਦੇ ਲੋਡ ਆਸਾਨ ਪ੍ਰਕਿਰਿਆ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਧਾਏ ਜਾਣਗੇ।
 

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply