ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੁਨਾਮ ਨੇ ਅਰੋੜਾ ਕਾਲੋਨੀ ਵਾਸੀਆਂ ਦੇ ਸਹਿਯੋਗ ਨਾਲ
ਕਲੱਬ ਪ੍ਰਧਾਨ ਯਸ਼ ਮੰਗਲਾ, ਕਾਲੋਨੀ ਪ੍ਰਧਾਨ ਸੁਰਿੰਦਰ ਗਰਗ , ਪ੍ਰੋਜੈਕਟ ਚੇਅਰਮੈਨ ਦਵਿੰਦਰ ਪਾਲ ਸਿੰਘ ਰਿੰਪੀ ਅਤੇ ਰਾਜਨ ਸਿੰਗਲਾ ਦੀ ਅਗਵਾਈ `ਚ 101 ਵੱਖ ਵੱਖ ਬਨਸਪਤੀ ਜਾਤੀਆਂ ਦੇ ਰੁੱਖ ਲਗਾਏ ਗਏ।ਮੁੱਖ ਮਹਿਮਾਨ ਦੇ ਰੂਪ ਵਿੱਚ ਐਸ.ਐਚ.ਓ ਸਿਟੀ ਗਿਆਨ ਪਾਲ ਸਿੰਘ ਹਾਜ਼ਰ ਹੋਏ।ਜਿੰਨਾ ਨੇ ਪਹਿਲਾ ਪੌਦਾ ਲਗਾ ਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ।ਕਾਲੋਨੀ ਵਾਸੀ ਸੁਮਿਤ ਬੰਦਲਿਸ਼, ਰਾਮ ਲਾਲ, ਹਿਟਲਰ ਗਰਗ, ਸ਼ਕਤੀ ਗਰਗ, ਗੋਪਾਲ ਗੋਇਲ, ਸੁਰਿੰਦਰ ਗਰਗ, ਗੌਰਵ ਹੋਡਲਾ, ਪ੍ਰਮੋਦ ਗਰਗ, ਅਨਿਲ ਗਰਗ, ਵਿਜੇ, ਪ੍ਰਮੋਦ ਗਰਗ, ਰਿੰਪਾ, ਦੀਪਕ ਕੁਮਾਰ, ਮੋਹਨ ਗਰਗ ਆਦਿ ਹਾਜ਼ਰ ਹੋਏ ਅਤੇ ਐਸ.ਐਚ.ਓ ਗਿਆਨ ਪਾਲ ਸਿੰਘ, ਰੋਟਰੀ ਪ੍ਰਧਾਨ ਯਸ਼ ਮੰਗਲਾ ਅਤੇ ਸੁਰਿੰਦਰ ਗਰਗ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਕੇ ਉਨ੍ਹਾਂ ਦੀ ਦੇਖ ਭਾਲ ਸ਼ਿੱਦਤ ਨਾਲ ਕੀਤੀ ਜਾਵੇ।
ਮੁੱਖ ਮਹਿਮਾਨ ਨੇ ਵਾਤਾਵਰਨ ਦੀ ਸੰਭਾਲ ਦੇ ਨਾਲ ਨਾਲ, ਸਮਾਜ ਦੀ ਸੰਭਾਲ ਲਈ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਰਕਾਰ ਵਲੋਂ ਛੇੜੀ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਿਥੇਟਿਕ ਨਸ਼ਾ ਕਰਦਾ ਹੈ ਤਾ ਉਸ ਦਾ ਇਲਾਜ ਸੰਭਵ ਹੈ।ਦਵਿੰਦਰਪਾਲ ਸਿੰਘ ਰਿੰਪੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media