ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਪੱਤੀ ਜੈਦ ਵਿਖੇ ਤਿੰਨ ਦਹਾਕੇ ਪੁਰਾਣੇ ਛੱਪੜ ਵਿਚੋਂ ਸੱਪ ਸਿਰੀ ਬੂਟੀ ਨੂੰ ਬਾਹਰ ਕੱਢਣ ਦਾ ਬੀੜਾ ਨੌਜਵਾਨਾਂ ਵਲੋਂ ਆਪਣੇ ਪੱਧਰ `ਤੇ ਚੁੱਕਿਆ ਗਿਆ ਹੈ।ਇਸ ਸਬੰਧੀ ਜੈਦ ਪੱਤੀ ਦੇ ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਛੱਪੜਾਂ ਦੀ ਸਫਾਈ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ ਤੇ ਛੱਪੜਾਂ ਨੂੰ ਸਾਫ ਕਰਨ ਲਈ ਸਰਕਾਰ ਵਲੋਂ ਆਖ਼ਰੀ ਮਿਤੀ 30 ਜੁਲਾਈ ਤੈਅ ਕੀਤੀ ਗਈ ਹੈ, ਪਰ ਇਸ ਛੱਪੜ ਵੱਲ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ।ਉਨਾਂ ਕਿਹਾ ਕਿ ਇਸ ਛੱਪੜ ਵਿੱਚ ਕਈ ਵਾਰ ਆਵਾਰਾ ਪਸ਼ੂ ਵੀ ਡਿੱਗੇ ਵੇਖੇ ਗਏ ਹਨ।ਇਸ ਤੋਂ ਪਹਿਲਾ ਇਸ ਛੱਪੜ `ਚ ਭਾਰੀ ਮਾਤਰਾ ਵਿੱਚ ਹੋਈ ਸੱਪ ਸਿਰੀ ਬੂਟੀ ਕਾਰਨ ਫਸਣ ਨਾਲ ਤਕਰੀਬਨ 12 ਗਊਆ ਮਰ ਚੁੱਕੀਆਂ ਹਨ।ਇਸ ਦੀ ਸਫ਼ਾਈ ਹੁਣ ਨੌਜਵਾਨ ਅੱਗੇ ਲੱਗ ਕੇ ਪੱਤੀ ਦੇ ਹਰੇਕ ਘਰ `ਚੋਂ ਪੈਸੇ ਇਕੱਠੇ ਕਰਕੇ ਆਪ ਕਰਵਾ ਰਹੇ ਹਨ।
ਇਸ ਸਮੇਂ ਨੌਜਵਾਨ ਆਗੂ ਸਤਨਾਮ ਸਿੰਘ, ਹਰਜਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਦੂਜੀ ਵਾਰ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਦੁਆ ਕੇ ਸੰਸਦ ਵਿੱਚ ਭੇਜਿਆ ਹੈ ਅਤੇ ਇਸ ਛੱਪੜ ਦੀ ਸਫਾਈ ਲਈ ਕਈ ਵਾਰ ਭਗਵੰਤ ਮਾਨ ਦੇ ਨਿੱਜੀ ਸਹਾਇਕ ਨੂੰ ਮਿਲੇ ਤਾਂ ਉਨ੍ਹਾਂ ਲਾਰਿਆਂ ਤੋਂ ਬਿਨਾ ਹੋਰ ਕੁੱਝ ਨਹੀਂ ਦਿੱਤਾ ਅਤੇ ਇਕ ਵਾਰੀ ਵੀ ਭਗਵੰਤ ਮਾਨ ਨਾਲ ਮਿਲਾਉਣਾ ਮੁਨਾਸਿਬ ਨਹੀਂ ਸਮਝਿਆ ਗਿਆ।
ਦੂਜੇ ਪਾਸੇ ਉਨ੍ਹਾਂ ਇਥੋਂ ਦੇ ਹਲਕਾ ਵਿਧਾਇਕ ਅਮਨ ਅਰੋੜਾ ਨੂੰ ਵੀ ਇਸ ਛੱਪੜ ਦੀ ਸਫਾਈ ਵਾਸਤੇ ਬੇਨਤੀ ਕੀਤੀ ਗਈ, ਪਰ ਉਨ੍ਹਾਂ ਵਲੋਂ ਵੀ ਕੋਈ ਸੁਣਵਾਈ ਨਹੀਂ ਹੋਈ ਨੌਜਵਾਨਾਂ ਨੇ ਕਿਹਾ ਕਿ ਇਹ ਲੀਡਰ ਵੋਟਾਂ ਲੈਣ ਤਾਂ ਜਰੂਰ ਆਉਂਦੇ ਹਨ, ਪਰ ਜਦੋਂ ਜਿੱਤ ਕੇ ਚਲੇ ਜਾਂਦੇ ਹਨ।ਫਿਰ ਵੋਟਰਾਂ ਦਾ ਧੰਨਵਾਦ ਕਰਨ ਤੱਕ ਵੀ ਨਹੀਂ ਆਉਦੇ।
ਇਸ ਮੌਕੇ ਰਣਜੀਤ ਸਿੰਘ, ਪ੍ਰਦੀਪ ਸਿੰਘ, ਅਮਨ ਸਿੰਘ, ਚਮਕੌਰ ਸਿੰਘ, ਜੋਬਨਪ੍ਰੀਤ ਸਿੰਘ, ਲਖਵੀਰ ਸਿੰਘ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …