ਜਲੰਧਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਫਰੰਟੀਅਰ ਹੈਡਕੁਆਟਰ ਸੀਮਾ ਸੁਰੱਖਿਆ ਫੋਰਸ ਜਲੰਧਰ ਵੱਲੋਂ ਕਾਰਗਿਲ ਵਿਜੇ ਦਿਵਸ
ਦਾ ਆਯੋਜਨ 20 ਤੋਂ 27 ਜੁਲਾਈ ਤੱਕ ਕੀਤਾ ਜਾਵੇਗਾ। ਇਸ ਰਾਹੀਂ ਸੰਨ 1999 ਵਿਚ ਕਾਰਗਿਲ ਜੰਗ ਵਿਚ ਮਿਲੀ ਇਤਿਹਾਸਕ ਜਿੱਤ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ।
ਸੀਮਾ ਸੁਰੱਖਿਆ ਬਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਸ਼ਹੀਦਾਂ ਦੇ ਸਨਮਾਨ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਇਨ੍ਹਾਂ ਵਿੱਚ ਮੈਡੀਕਲ ਤੇ ਬਲੱਡ ਡੁਨੈਸ਼ਨ ਕੈਂਪ, ਕਾਰਗਿਲ ਜੰਗ `ਤੇ ਤਿਆਰ ਫ਼ਿਲਮ ਅਤੇ ਕਾਰਗਿਲ ਜੰਗ ਸੰਬੰਧੀ ਨਾਟਕ ਦਾ ਆਯੋਜਨ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਕਿਲੋਮੀਟਰ ਦੀ ਰਨ ਫਾਰ ਮੈਰੀਟੋਰਿਅਸ ਦੌੜ, ਸਰਹੱਦੀ ਸਕੂਲਾਂ ਵਿੱਚ ਕਾਰਗਿਲ ਜੰਗ ਦੀ ਬਹਾਦਰੀ `ਤੇ ਸੈਮੀਨਾਰ ਅਤੇ ਵਾਦ ਵਿਵਾਦ ਮੁਕਾਬਲੇ ਕਰਵਾਏ ਹੋਣਗੇ।ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਸਰਹੱਦੀ ਸੀਨੀਅਰ ਸਕੈਂਡਰੀ ਸਕੂਲਾਂ ਚੋਂ ਪੰਜ ਵਿਦਿਆਰਥੀਆਂ ਦੀ ਚੋਣ ਕਰਕੇ ਕਾਰਗਿਲ ਇਲਾਕੇ ਦਾ ਦੌਰਾ ਅਤੇ ਹੋਰ ਪ੍ਰੋਗਰਾਮ ਕੀਤੇ ਜਾਣਗੇ।
ਬੁਲਾਰੇ ਮੁਤਾਬਿਕ ਇਸ ਦਾ ਉਦੇਸ਼ ਸੀਮਾ ਸੁਰੱਖਿਆ ਬਲ ਦੇ ਸਾਰੇ ਜਵਾਨਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਕਾਰਗਿਲ ਦੇ ਸ਼ਹੀਦਾਂ ਦੀ ਜੀਵਨੀ ਸੰਬੰਧੀ ਜਾਣਕਾਰੀ ਦੇਣਾ ਹੈ।ਬੁਲਾਰੇ ਨੇ ਦੱਸਿਆ ਕਿ ਕਾਰਗਿਲ ਵਿਜੇ ਦਿਵਸ ਦੀ ਬਹਾਦਰੀ ਦੇ ਪ੍ਰਚਾਰ ਪ੍ਰਸਾਰ ਲਈ ਹੈਡਕੁਆਟਰ ਦੇ ਨਾਲ ਨਾਲ ਸੀਮਾ ਸੁਰੱਖਿਆ ਬਲ ਪੰਜਾਬ ਵਿੱਚ ਸਰਹੱਦੀ ਚੌਂਕੀ ਪੱਧਰ `ਤੇ ਇਹ ਪ੍ਰੋਗਰਾਮ ਮਨਾਇਆ ਜਾਵੇਗਾ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media