ਬਟਾਲਾ, 20 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਰਲੀਜ਼ ਹੋਈ ਫਿਲਮ ਸੁਪਰ 30 ਦੇ ਟ੍ਰੇਲਰ ਤੋਂ ਹੀ ਵਿਦਿਆਰਥੀ ਵਰਗ `ਚ ਤਮੰਨਾ ਸੀ ਕਿ ਇਸ ਫਿਲਮ ਨੂੰ ਵੇਖਿਆ ਜਾਵੇ।ਫਿਲਮ ਰਲੀਜ਼ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਸਕੂਲ ਦੇ ਗਿਆਰਵੀਂ ਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫਿਲਮ ਵਿਖਾਉਣ ਦਾ ਉਪਰਾਲਾ ਕੀਤਾ।ਉਨਾਂ ਕਿਹਾ ਕਿ ਇਹ ਫਿਲਮ ਵਿਦਿਆਰਥੀਆਂ ਵਾਸਤੇ ਇਕ ਸੂਨੇਹਾ ਹੈ ਕਿ ਸਿਖਿਆ ਸਿਰਫ ਅਮੀਰਾਂ ਵਾਸਤੇ ਹੀ ਨਹੀ, ਹਰ ਕੋਈ ਮਿਹਨਤ ਕਰਕੇ ਕਾਮਯਾਬ ਹੋ ਸਕਦਾ ਹੈ।ਪ੍ਰਿੰਸੀਪਲ ਚਾਹਲ ਨੇ ਕਿਹਾ ਕਿ ਫਿਲਮ ਵਿਦਿਆਰਥੀ ਵਰਗ ਵਾਸਤੇ ਇਕ ਮੋਟੀਵੇਟਰ ਦਾ ਕੰਮ ਕਰੇਗੀ। ਇਹ ਫਿਲਮ ਹਰ ਇਕ ਵਿਦਿਆਰਥੀ ਨੂੰ ਜਰੂਰ ਵੇਖਣੀ ਚਾਹੀਦੀ ਹੈ।ਉਨਾਂ ਕਿਹਾ ਕਿ ਸਿਖਿਆ ਵਿਭਾਗ ਪੰਜਾਬ ਨੂੰ ਚਾਹੀਦਾ ਹੈ ਕਿ ਹਰ ਅਧਿਆਪਕ ਤੇ ਹਰ ਸਰਕਾਰੀ ਸਕੂਲ ਵਿਚ ਪੜਦੇ ਵਿਦਿਆਰਥੀ ਨੂੰ ਇਹ ਫਿਲਮ ਆਪਣੇ ਖਰਚੇ `ਤੇ ਦਿਖਾਵੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …