ਬਟਾਲਾ, 20 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਰਲੀਜ਼ ਹੋਈ ਫਿਲਮ ਸੁਪਰ 30 ਦੇ ਟ੍ਰੇਲਰ ਤੋਂ ਹੀ ਵਿਦਿਆਰਥੀ
ਵਰਗ `ਚ ਤਮੰਨਾ ਸੀ ਕਿ ਇਸ ਫਿਲਮ ਨੂੰ ਵੇਖਿਆ ਜਾਵੇ।ਫਿਲਮ ਰਲੀਜ਼ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਸਕੂਲ ਦੇ ਗਿਆਰਵੀਂ ਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫਿਲਮ ਵਿਖਾਉਣ ਦਾ ਉਪਰਾਲਾ ਕੀਤਾ।ਉਨਾਂ ਕਿਹਾ ਕਿ ਇਹ ਫਿਲਮ ਵਿਦਿਆਰਥੀਆਂ ਵਾਸਤੇ ਇਕ ਸੂਨੇਹਾ ਹੈ ਕਿ ਸਿਖਿਆ ਸਿਰਫ ਅਮੀਰਾਂ ਵਾਸਤੇ ਹੀ ਨਹੀ, ਹਰ ਕੋਈ ਮਿਹਨਤ ਕਰਕੇ ਕਾਮਯਾਬ ਹੋ ਸਕਦਾ ਹੈ।ਪ੍ਰਿੰਸੀਪਲ ਚਾਹਲ ਨੇ ਕਿਹਾ ਕਿ ਫਿਲਮ ਵਿਦਿਆਰਥੀ ਵਰਗ ਵਾਸਤੇ ਇਕ ਮੋਟੀਵੇਟਰ ਦਾ ਕੰਮ ਕਰੇਗੀ। ਇਹ ਫਿਲਮ ਹਰ ਇਕ ਵਿਦਿਆਰਥੀ ਨੂੰ ਜਰੂਰ ਵੇਖਣੀ ਚਾਹੀਦੀ ਹੈ।ਉਨਾਂ ਕਿਹਾ ਕਿ ਸਿਖਿਆ ਵਿਭਾਗ ਪੰਜਾਬ ਨੂੰ ਚਾਹੀਦਾ ਹੈ ਕਿ ਹਰ ਅਧਿਆਪਕ ਤੇ ਹਰ ਸਰਕਾਰੀ ਸਕੂਲ ਵਿਚ ਪੜਦੇ ਵਿਦਿਆਰਥੀ ਨੂੰ ਇਹ ਫਿਲਮ ਆਪਣੇ ਖਰਚੇ `ਤੇ ਦਿਖਾਵੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media