Wednesday, August 26, 2026

ਡੀ.ਏ.ਵੀ ਕਾਲਜ ਵਿਖੇ 2019-20 ਦੇ ਨਵੇਂ ਸੈਸ਼ਨ ਦੀ ਹਵਨ ਨਾਲ ਕੀਤੀ ਸ਼ੁਰੂਆਤ

ਅੰਮ੍ਰਿਤਸਰ, 20 ਜੁਲਾਈ – (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ 2019-20 ਦੇ ਨਵੇਂ ਸੈਸ਼ਨ ਦੀ PUNJ2007201904ਸ਼ੁਰੂਆਤ ਹਵਨ ਕਰਵਾ ਕੇ ਕੀਤੀ ਗਈ।ਪ੍ਰੋ. ਕੁਲਦੀਪ ਆਰੀਆ ਨੇ ਇਸ ਸਮੇਂ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਸੁਦਰਸ਼ਨ ਕਪੂਰ, ਮਹੇਸ਼ ਬਹਿਲ, ਡਾ. ਵੀ.ਪੀ ਲਖਨਪਾਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਤੇ ਐਸ.ਕੇ ਸਹਿਗਲ ਪ੍ਰਧਾਨ ਅਲੂਮਨੀ ਅਸੋਸੀਏਸ਼ਨ ਦਾ ਸਵਾਗਤ ਕੀਤਾ।ਉਨਾਂ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜਾਈ ਕਰਨ ਅਤੇ ਕਾਲਜ ਸਟਾਫ ਨੂੰ ਨਵੇਂ ਸੈਸ਼ਨ ਦੌਰਾਨ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਕਾਲਜ ਨੂੰ ਅੱਗੇ ਲਿਜਾਣ ਦੀ ਪ੍ਰੇਰਨਾ ਕੀਤੀ।
     ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ ਅਰੋੜਾ, ਕਾਲਜ ਪ੍ਰਬੰਧਕ ਡਾ. ਮੀਨੂ ਅਗਰਵਾਲ,  ਕਾਲਜ ਰਜਿਸਟਰਾਰ ਡਾ. ਗੁਰਜੀਤ ਸਿੰਘ ਸਿੱਧ, ਸਟਾਫ ਸੈਕਟਰੀ ਰਾਜੀਵ  ਅਰੋੜਾ, ਕਾਲਜ ਬਰਸਰ ਡਾ. ਪ੍ਰਵੀਨ ਕੁਮਾਰੀ, ਡੀਨ ਸੀ.ਸੀ.ਏ ਵਿਪਨ ਕੁਮਾਰ ਸਮੇਤ ਕਾਲਜ ਦੇ ਸਾਰੇ ਟੀਚਿੰਗ ਐਂਡ ਨਾਨ-ਟੀਚਿੰਗ ਕਰਮਚਾਰੀ ਮੌਜੂਦ ਸਨ।  

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply