ਅੰਮ੍ਰਿਤਸਰ, 20 ਜੁਲਾਈ – (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ 2019-20 ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਕਰਵਾ ਕੇ ਕੀਤੀ ਗਈ।ਪ੍ਰੋ. ਕੁਲਦੀਪ ਆਰੀਆ ਨੇ ਇਸ ਸਮੇਂ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਸੁਦਰਸ਼ਨ ਕਪੂਰ, ਮਹੇਸ਼ ਬਹਿਲ, ਡਾ. ਵੀ.ਪੀ ਲਖਨਪਾਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਤੇ ਐਸ.ਕੇ ਸਹਿਗਲ ਪ੍ਰਧਾਨ ਅਲੂਮਨੀ ਅਸੋਸੀਏਸ਼ਨ ਦਾ ਸਵਾਗਤ ਕੀਤਾ।ਉਨਾਂ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜਾਈ ਕਰਨ ਅਤੇ ਕਾਲਜ ਸਟਾਫ ਨੂੰ ਨਵੇਂ ਸੈਸ਼ਨ ਦੌਰਾਨ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਕਾਲਜ ਨੂੰ ਅੱਗੇ ਲਿਜਾਣ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ ਅਰੋੜਾ, ਕਾਲਜ ਪ੍ਰਬੰਧਕ ਡਾ. ਮੀਨੂ ਅਗਰਵਾਲ, ਕਾਲਜ ਰਜਿਸਟਰਾਰ ਡਾ. ਗੁਰਜੀਤ ਸਿੰਘ ਸਿੱਧ, ਸਟਾਫ ਸੈਕਟਰੀ ਰਾਜੀਵ ਅਰੋੜਾ, ਕਾਲਜ ਬਰਸਰ ਡਾ. ਪ੍ਰਵੀਨ ਕੁਮਾਰੀ, ਡੀਨ ਸੀ.ਸੀ.ਏ ਵਿਪਨ ਕੁਮਾਰ ਸਮੇਤ ਕਾਲਜ ਦੇ ਸਾਰੇ ਟੀਚਿੰਗ ਐਂਡ ਨਾਨ-ਟੀਚਿੰਗ ਕਰਮਚਾਰੀ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …