Saturday, August 1, 2026

ਦਿਲ ਦੀਆਂ ਬੀਮਾਰੀਆਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਓੁਏਸਿਸ ਕਲੱਬ ਵਲੋਂ ਸਥਾਨਕ ਮਾਲ ਰੋਡ ਵਿਖੇ ਦਿਲ ਦੀਆਂ ਬੀਮਾਰੀਆਂ ਸਬੰਧੀ ਮੁਫਤ PUNJ2207201903ਮੈਡੀਕਲ ਚੈਕਅਪ ਕੈਂਪ ਕੁਲਵਿੰਦਰ ਸਿੰਘ ਭਾਟੀਆ ਅਤੇ ਉਪ ਪ੍ਰਧਾਨ ਰਾਹੁਲ ਸੇਠ ਦੀ ਅਗਵਾਈ ਵਿਚ ਲਗਾਇਆ ਗਿਆ।ਜਿਸ ਦੌਰਾਨ ਡਾ. ਮੰਨਨ ਆਨੰਦ ਨੇ ਮਰੀਜਾਂ ਦੀ ਜਾਂਚ ਕੀਤੀ।ਡਾ. ਮੰਨਨ ਆਨੰਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਨਾਂ ਮਰੀਜਾਂ ਦੇ ਸਟੰਟ ਪਏ ਹਨ, ਉਨਾ ਨੂੰ ਪੋੜੀਆਂ ਚੜਨ ਤੋਂ ਘੱਟੋ ਘੱਟ ਇਕ ਹਫਤਾ ਪ੍ਰਹੇਜ਼ ਕਰਨਾ ਤੇ ਹਲਕਾ ਪੈਦਲ ਚੱਲਣਾ ਚਾਹੀਦਾ ਹੈ।ਉਨਾ ਕਿਹਾ ਕਿ ਸਤੁੰਲਿਤ ਭੋਜਨ ਅਤੇ ਦਵਾਈਆਂ ਦੇ ਸੇਵਨ ਨਾਲ ਸਟੰਟ ਅਤੇ ਦਿਲ ਦੇ ਆਪ੍ਰੇਸ਼ਨ ਵਾਲੇ ਮਰੀਜ਼ ਆਮ ਵਾਂਗ  ਲੰਬੀ ਜਿੰਦਗੀ ਜੀਅ ਸਕਦੇ ਹਨ।
              ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਅਰੋੜਾ, ਰਿਤੇਸ਼ ਸਹਿਗਲ, ਅਮਿਤ ਅਰੋੜਾ ਅਜਾਦ, ਨੀਤਿਨ ਰਾਜਪੂਤ, ਅਮਿਤ ਰਾਮਪਾਲ, ਵਿਕਾਸ ਕੁਮਾਰ, ਏ.ਪੀ ਸਿੰਘ, ਮੋਹਿਤ ਕੁਮਾਰ, ਪ੍ਰਭਜੋਤ ਸਿੰਘ, ਗਗਨ ਕੁਮਾਰ, ਕਨਿਸ਼ਕ ਕੁਮਾਰ, ਵਿਕਰਮ ਸਿੰਘ, ਹਰਪ੍ਰੀਤ ਸਿੰਘ, ਨਿਖਿਲ ਕੁਮਾਰ, ਮੈਡਮ ਸ਼ਮਾ, ਵਿੱਕੀ ਆਦਿ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply